ਵੀਬੀ ਜੀਰਾਮ ਜੀ ਸਕੀਮ ਲੋਕ ਵਿਰੋਧੀ : ਰਾਣਾ
ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ’ਚ ਵੀਬੀ ਜੀਰਾਮ ਜੀ ਸਕੀਮ ਵਿਰੁੱਧ ਰੋਸ ਧਰਨਾ
Publish Date: Mon, 19 Jan 2026 08:41 PM (IST)
Updated Date: Mon, 19 Jan 2026 08:42 PM (IST)
ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ ’ਚ ਵੀਬੀ ਜੀਰਾਮ ਜੀ ਸਕੀਮ ਵਿਰੁੱਧ ਦਿੱਤਾ ਰੋਸ ਧਰਨਾ
-ਸਕੀਮ ਬਦਲਣ ਦੀ ਥਾਂ ਰੋਜ਼ਗਾਰ ਦਿਨ ਤੇ ਮਜ਼ਦੂਰੀ ਵਿਚ ਵਾਧਾ ਕਰੇ ਸਰਕਾਰ : ਵਿਧਾਇਕ ਰਾਣਾ
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ
ਕਾਲਾ ਸੰਘਿਆ : ਸਥਾਨਕ ਕਸਬੇ ’ਚ ਗੁਰਦੁਆਰਾ ਬਾਬਾ ਕਾਹਨ ਦਾਸ ਦੇ ਨੇੜੇ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਅਗਵਾਈ 'ਚ ਵੀਬੀ ਜੀਰਾਮ ਜੀ ਸਕੀਮ ਵਿਰੁੱਧ ਇਕੱਤਰਤਾ ਕੀਤੀ ਗਈ। ਵਿਧਾਇਕ ਰਾਣਾ ਨੇ ਕਿਹਾ ਕਿ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਸਕੀਮ ਦੇ ਬਦਲ ’ਚ ਲਿਆਂਦੀ ਜਾ ਰਹੀ ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਅਜੀਵੀਕਾ ਮਿਸ਼ਨ (ਵੀਬੀ ਜੀਰਾਮ ਜੀ ਸਕੀਮ) ਵਿਚ ਕੁੱਝ ਵੀ ਨਹੀਂ ਹੈ ਤੇ ਇਹ ਲੋਕ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ਼ ਹਮੇਸ਼ਾ ਤੋਂ ਮਤਰੇਆ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਵਾਕਿਆ ਹੀ ਮਜ਼ਦੂਰਾਂ ਦਾ ਭਲਾ ਚਾਹੁੰਦੀ ਹੈ ਤਾਂ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿਚ ਵਾਧਾ ਕਰੇ ਤੇ ਕੰਮ ਦੇ ਦਿਨ ਵਧਾਵੇ, ਐਵੇਂ ਸਕੀਮ ਦਾ ਨਾਂਅ ਬਦਲ ਕੇ ਲੋਕਾਂ ਨੂੰ ਮੂਰਖ ਨਾ ਬਣਾਵੇ। ਇਕੱਤਰ ਲੋਕਾਂ ਨੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।