ਦਿ ਪਰਮਜੀਤ ਪੁਰ ਸਹਿਕਾਰੀ ਸਭਾ ਨੇ ਮੁਨਾਫ਼ਾ ਵੰਡਿਆ
ਦੀ ਪਰਮਜੀਤ ਪੁਰ ਸਹਿਕਾਰੀ ਸਭਾ ਵਿਖੇ ਮੁਨਾਫ਼ਾ ਵੰਡ ਸਮਾਗਮ ਕਰਵਾਇਆ
Publish Date: Sat, 28 Feb 2026 10:49 PM (IST)
Updated Date: Sat, 28 Feb 2026 10:49 PM (IST)

ਇਸ਼ਤਿਹਾਰੀ ਪਾਰਟੀ: --ਵੱਧ ਤੋਂ ਵੱਧ ਕਿਸਾਨ ਸੁਸਾਇਟੀ ਨਾਲ ਜੁੜਨ : ਸਕੱਤਰ ਸੰਦੀਪ ਕੌਰ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦਿ ਪਰਮਜੀਤ ਪੁਰ ਸਹਿਕਾਰੀ ਸਭਾ ਵੱਲੋਂ ਮੁਨਾਫਾ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਭਾ ਦੇ ਹਿੱਸੇਦਾਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸਭਾ ਦੇ ਪ੍ਰਧਾਨ ਹਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਪਰਮਜੀਤ ਪੁਰ ਸਭਾ ਪਿਛਲੇ ਕਈ ਸਾਲਾਂ ਤੋਂ ਜ਼ਿਆਦਾ ਮੁਨਾਫ਼ਾ ਨਹੀਂ ਕਮਾ ਰਹੀ ਸੀ ਪਰ ਸਕੱਤਰ ਮੈਡਮ ਸੰਦੀਪ ਕੌਰ ਦੀ ਅਣਥੱਕ ਮਿਹਨਤ ਤੇ ਲਗਨ ਨਾਲ ਅੱਜ ਸਭਾ ਮੁਨਾਫ਼ੇ ਵਿਚ ਜਾ ਰਹੀ ਹੈ। ਇਸ ਵਾਰ ਖੁਸ਼ੀ ਦੀ ਗੱਲ ਹੈ ਕਿ ਸਭਾ ਦੇ ਕੁਲ ਮੈਂਬਰ 805 ਹਨ ਤੇ 455 ਮੈਂਬਰ ਲੈਣ-ਦੇਣ ਕਰਦੇ ਹਨ, ਜਿਨ੍ਹਾਂ ਵੱਲੋਂ 45 ਲੱਖ 46 ਹਜ਼ਾਰ ਦਾ ਲੈਣ-ਦੇਣ ਹੋ ਰਿਹਾ। ਉਨ੍ਹਾਂ ਦੱਸਿਆ ਕਿ 2022-23 ਵਿਚ ਸਭਾ ਦੀ ਸੇਲ ਸਿਰਫ 78 ਲੱਖ ਰੁਪਏ ਸੀ ਜੋ ਅੱਜ ਵੱਧ ਕੇ 2 ਕਰੋੜ ਹੋ ਗਈ ਹੈ। ਅੱਜ ਦੇ ਮੁਨਾਫਾ ਵੰਡ ਸਮਾਗਮ ਦੌਰਾਨ 3,11,860 ਰੁਪਏ ਖਾਤਾਧਾਰਕਾਂ ਨੂੰ ਵੰਡੇ ਗਏ। ਇਸ ਪ੍ਰਭਾਵਸ਼ਾਲੀ ਪ੍ਰਾਪਤੀ ਲਈ ਸਭਾ ਦੀ ਮੈਨੇਜਿੰਗ ਕਮੇਟੀ ਤੇ ਸਕੱਤਰ ਸੰਦੀਪ ਕੌਰ ਦਾ ਵੱਡਮੁਲਾ ਯੋਗਦਾਨ ਹੈ। ਇਸ ਮੁਨਾਫ਼ੇ ਨੂੰ ਲੈ ਕੇ ਹਿੱਸੇਦਾਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਮੁਨਾਫ਼ਾ ਪ੍ਰਾਪਤ ਕਰਨ ਵਾਲੇ ਮੈਂਬਰਾਂ ਨੇ ਦੱਸਿਆ ਕੇ ਸਭਾ ਦੀ ਸਕੱਤਰ ਸੰਦੀਪ ਕੌਰ ਵੱਲੋਂ ਕੀਤੀ ਜਾ ਰਹੀ ਮਿਹਨਤ ਤੇ ਪ੍ਰਧਾਨ ਹਰਮਿੰਦਰਜੀਤ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਭਾ ਸਾਲ ਪ੍ਰਤੀ ਸਾਲ ਵਧੀਆ ਮੁਨਾਫ਼ਾ ਕਮਾਉਂਣ ਵੱਲ ਅੱਗੇ ਵੱਧ ਰਹੀ ਹੈ ਤੇ ਸਮੂਹ ਹਿੱਸੇਦਾਰਾਂ ਨੂੰ ਸਮੇਂ ਸਿਰ ਖਾਦ ਤੇ ਦਵਾਈਆਂ ਮੁਹੱਈਆ ਕਰਵਾ ਰਹੀ ਹੈ। ਇਸ ਮੌਕੇ ਸਭਾ ਦੇ ਸਕੱਤਰ ਸੰਦੀਪ ਕੌਰ ਨੇ ਸਭਾ ਦੇ ਪ੍ਰਧਾਨ ਹਰਮਿੰਦਰਜੀਤ ਸਿੰਘ ਤੇ ਪ੍ਰਬੰਧਕ ਕਮੇਟੀ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਸਹਿਕਾਰੀ ਸਭਾਵਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਸਹਿਕਾਰਤਾ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਨੂੰ ਵੱਧ ਤੋਂ ਵੱਧ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾ ਜਿਥੇ ਕੰਟਰੋਲ ਰੇਟ ’ਤੇ ਆਪਣੇ ਮੈਂਬਰਾਂ ਨੂੰ ਵਧੀਆ ਕੁਆਲਿਟੀ ਦੀਆਂ ਖਾਦਾਂ ਤੇ ਦਵਾਈਆਂ ਮੁਹੱਈਆ ਕਰਵਾਉਂਦੀ ਹੈ, ਉਥੇ ਹੀ ਆਪਣੇ ਮੈਂਬਰਾਂ ਨੂੰ ਮੁਨਾਫ਼ਾ ਵੀ ਵੰਡਦੀ ਹੈ। ਇਸ ਮੌਕੇ ਡਾ. ਬਿੰਦੂ ਮਰਵਾਹਾ ਕੇਵੀਕੇ ਤੋਂ, ਗੁਰਵਿੰਦਰ ਸਿੰਘ ਐੱਫਐੱਸਓ ਮਾਰਕਫੈੱਡ, ਜੈ ਦੇਵ ਮਾਰਕਫੈੱਡ, ਰਿਸ਼ੀਕੇਸ਼ ਪਟੇਲ ਇਫਕੋ, ਹਰਪ੍ਰੀਤ ਸਿੰਘ ਸਕੱਤਰ ਮੈਰੀਪੁਰ ਜ਼ਿਲ੍ਹਾ ਪ੍ਰਧਾਨ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ, ਨਿਰਮਲਜੀਤ ਸਿੰਘ ਤਲਵੰਡੀ ਚੌਧਰੀਆਂ ਬਲਾਕ ਪ੍ਰਧਾਨ, ਹਰਮਿੰਦਰਜੀਤ ਸਿੰਘ ਪ੍ਰਧਾਨ ਪਰਮਜੀਤਪੁਰ ਸਭਾ, ਸਰਵਣ ਸਿੰਘ ਮੀਤ ਪ੍ਰਧਾਨ, ਸਟੇਜ ਸੈਕਟਰੀ ਕੁਲਵੰਤ ਸਿੰਘ ਪਰਮਜੀਤਪੁਰ, ਸੂਰਤ ਸਿੰਘ ਰਿੰਪੂ ਪਰਮਜੀਤਪੁਰ, ਕਮੇਟੀ ਮੈਂਬਰ ਗੁਲਜਾਰ ਸਿੰਘ, ਕਸ਼ਮੀਰ ਸਿੰਘ, ਲਖਵਿੰਦਰ ਸਿੰਘ, ਨਿਰਮਲ ਸਿੰਘ, ਜਸਕਰਨ ਸਿੰਘ, ਕਸ਼ਮੀਰ ਸਿੰਘ ਨਬੀਪੁਰ, ਸੈਕਟਰੀ ਰਮਨਦੀਪ ਸਿੰਘ ਬੂਲਪੁਰ, ਭੁਪਿੰਦਰਜੀਤ ਸਿੰਘ ਟਿੱਬਾ, ਪਰਮਿੰਦਰ ਸਿੰਘ ਵਾਟਾਂਵਾਲੀ, ਨਵਦੀਪ ਸਿੰਘ ਜੱਬੋਵਾਲ, ਗੁਰਪ੍ਰੀਤ ਸਿੰਘ ਥਿੰਦ ਟਿੱਬਾ, ਸਲਵਿੰਦਰ ਸਿੰਘ ਸਾਬਕਾ ਸਕੱਤਰ ਵਾਟਾਂ ਵਾਲੀ, ਪਲਵਿੰਦਰ ਸਿੰਘ ਸੈਦਪੁਰ, ਬਰਜਿੰਦਰ ਸਿੰਘ ਮਹਬਲੀਪੁਰ, ਸੇਲਜ ਪਰਸਨ ਨਵਨੀਤ ਕੌਰ ਦੰਦੂਪੁਰ ਆਦਿ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।