ਜੁੱਤੀਆਂ ’ਚ ਲੁਕਾ ਕੇ ਨਸ਼ਾ ਲਿਆਉਣ ਵਾਲਾ ਕੈਦੀ ਕਾਬੂ
ਕਪੂਰਥਲਾ ਮਾਡਰਨ ਜੇਲ੍ਹ ਵਿੱਚ ਜੁੱਤੀਆਂ ਵਿੱਚ ਛੁਪਾ ਕੇ ਨਸ਼ਾ ਲਿਆਉਣ ਵਾਲਾ ਕੈਦੀ ਕਾਬੂ
Publish Date: Sat, 07 Feb 2026 09:30 PM (IST)
Updated Date: Sat, 07 Feb 2026 09:32 PM (IST)

-ਤਲਾਸ਼ੀ ਦੌਰਾਨ ਜੇਲ੍ਹ ਸਟਾਫ ਨੇ 45.10 ਗ੍ਰਾਮ ਨਸ਼ੇ ਵਾਲਾ ਪਦਾਰਥ ਕੀਤਾ ਬਰਾਮਦ --ਥਾਣਾ ਕੋਤਵਾਲੀ ’ਚ ਕੈਦੀ ਵਿਰੁੱਧ ਮਾਮਲਾ ਦਰਜ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਮਾਡਰਨ ਜੇਲ੍ਹ ਦੇ ਅੰਦਰ ਜੁੱਤੀਆਂ ਵਿਚ ਲੁਕਾ ਕੇ ਨਸ਼ੀਲਾ ਪਦਾਰਥ ਲਿਆਉਣ ਦੀ ਕੋਸ਼ਿਸ਼ ਕਰ ਰਹੇ ਇਕ ਕੈਦੀ ਨੂੰ ਜੇਲ੍ਹ ਸਟਾਫ ਨੇ ਤਲਾਸ਼ੀ ਦੌਰਾਨ ਕਾਬੂ ਕਰ ਲਿਆ। ਜੇਲ੍ਹ ਦੀ ਡਿਊੜੀ ਵਿਚ ਕੀਤੀ ਗਈ ਜਿਸਮਾਨੀ ਤਲਾਸ਼ੀ ਦੌਰਾਨ ਸਟਾਫ ਨੇ ਕੈਦੀ ਕੋਲੋਂ 45.10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਪੁਲਿਸ ਨੇ ਮੁਲਜ਼ਮ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਕੋਤਵਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਲਦੇਵ ਸਿੰਘ ਨੇ ਦੱਸਿਆ ਕਿ 4 ਫਰਵਰੀ ਨੂੰ ਦੁਪਹਿਰ ਕਰੀਬ 1:15 ਵਜੇ ਉਨ੍ਹਾਂ ਦੀ ਡਿਊਟੀ ਜੇਲ੍ਹ ਦੀ ਡਿਊੜੀ ਵਿਚ ਰੂਟੀਨ ਤਲਾਸ਼ੀ ਲਈ ਲੱਗੀ ਹੋਈ ਸੀ। ਇਸ ਦੌਰਾਨ ਕੈਦੀ ਸੁਖਜਿੰਦਰ ਸਿੰਘ ਉਰਫ ਸੋਨੂੰ ਨਿਵਾਸੀ ਛੰਨਾ ਸ਼ੇਰ ਸਿੰਘ ਜ਼ਿਲ੍ਹਾ ਕਪੂਰਥਲਾ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਮੁਲਜ਼ਮ ਦੇ ਪਹਿਨੀਆਂ ਹੋਈਆਂ ਜੁੱਤੀਆਂ ਵਿਚ ਦੋ ਕਾਲੀ ਟੇਪ ਦੇ ਰੋਲ ਦੇ ਅੰਦਰ ਚਿੰਬੜਿਆ ਹੋਇਆ ਇਕ ਪਲਾਸਟਿਕ ਦਾ ਲਿਫਾਫਾ ਮਿਲਿਆ। ਜਦੋਂ ਲਿਫਾਫੇ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਉਸ ਵਿਚ 45.10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਬਰਾਮਦਗੀ ਦੇ ਬਾਅਦ ਮੁਲਜ਼ਮ ਕੈਦੀ ਨੂੰ ਮੌਕੇ ਉੱਤੇ ਹੀ ਕਾਬੂ ਕਰ ਲਿਆ ਗਿਆ ਤੇ ਮਾਮਲੇ ਦੀ ਸੂਚਨਾ ਥਾਣਾ ਕੋਤਵਾਲੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੁਲਜ਼ਮ ਦੇ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਕਾਬੂ ਕਰ ਲਿਆ। ਪੁਲਿਸ ਦੁਆਰਾ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।