ਪ੍ਰੀ-ਐੱਸਆਈਆਰ ਸਬੰਧੀ ਸਮੂਹ ਸੁਪਰਵਾਈਜ਼ਰ ਨਾਲ ਹੋਈ ਮੀਟਿੰਗ
ਪ੍ਰੀ ਐਸ.ਆਈ.ਆਰ. ਸਬੰਧੀ ਸਮੂਹ ਸੁਪਰਵਾਈਜ਼ਰ ਨਾਲ ਹੋਈ ਮੀਟਿੰਗ
Publish Date: Tue, 17 Feb 2026 08:09 PM (IST)
Updated Date: Tue, 17 Feb 2026 08:12 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਐੱਸਆਈਆਰ ਦਾ ਕੰਮ ਜਾਰੀ ਹੈ, ਉਸੇ ਲੜੀ ਵਿਚ ਉਪ ਮੰਡਲ ਮੈਜਿਸਟ੍ਰੇਟ ਫਗਵਾੜਾ ਜਸ਼ਨਜੀਤ ਸਿੰਘ ਦੀ ਅਗਵਾਈ ਹੇਠ ਪ੍ਰੀ-ਐੱਸਆਈਆਰ ਸਬੰਧੀ ਸਮੂਹ ਸੁਪਰਵਾਈਜ਼ਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਸਮੂਹ ਸੁਪਰਵਾਈਜ਼ਰਰਾਂ ਤੋਂ ਪ੍ਰੀ-ਐੱਸਆਈਆਰ ਦੇ ਕੰਮ ਦੀ ਰਿਪੋਰਟਿੰਗ ਲਈ ਗਈ। ਸਮੂਹ ਸੁਪਰਵਾਈਜ਼ਰ ਨੇ ਦੱਸਿਆ ਕਿ ਵੋਟਾਂ ਦੀ ਮੈਪਿੰਗ ਦੌਰਾਨ ਬੀਐੱਲਓਜ਼ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਮੈਪਿੰਗ ਦਾ ਕੰਮ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਇਸ ਮੌਕੇ ਐੱਸਡੀਐੱਮ ਜਸ਼ਨਜੀਤ ਸਿੰਘ ਨੇ ਫਗਵਾੜਾ ਦੇ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਮੈਪਿੰਗ ਦੀ ਪ੍ਰਕਿਰਿਆ ਦੌਰਾਨ ਬੀਐੱਲਓ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਤੇ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਏ ਜਾਣ, ਤਾਂ ਜੋ ਪ੍ਰੀ-ਐੱਸਆਈਆਰ ਦੇ ਜ਼ਰੂਰੀ ਕੰਮ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਪਰਮਜੀਤ ਮਹੇ, ਨਵਦੀਪ ਸਿੰਘ ਤੋਂ ਇਲਾਵਾ ਸਮੂਹ ਸੁਪਰਵਾਈਜ਼ਰ ਮੌਜੂਦ ਸਨ।