ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਪੂਰੀਆਂ: ਮਹਿਤਾ
ਸ਼੍ਰੀ ਰਾਮ ਨੌਮੀ ਮੌਕੇ ਤੇ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਪੂਰੀਆਂ: ਅਜੈ ਮਹਿਤਾ
Publish Date: Sat, 21 Mar 2026 07:30 PM (IST)
Updated Date: Sat, 21 Mar 2026 07:34 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਹਰ ਸਾਲ ਦੀ ਤਰ੍ਹਾਂ ਸ਼ਿਵ ਸੈਨਾ ਅਖੰਡ ਭਾਰਤ ਤੇ ਵਿਸ਼ਵ ਹਿੰਦੂ ਸੰਘ ਮੰਗਲਵਾਰ, 24 ਮਾਰਚ ਨੂੰ ਸ਼੍ਰੀ ਰਾਮ ਨੌਮੀ ਦੇ ਮੌਕੇ ’ਤੇ ਇਕ ਵਿਸ਼ਾਲ ਤੇ ਸ਼ਾਨਦਾਰ ਸ਼ੋਭਾ ਯਾਤਰਾ ਦਾ ਆਯੋਜਨ ਕਰ ਰਹੇ ਹਨ। ਸ਼ਿਵ ਸੈਨਾ ਅਖੰਡ ਭਾਰਤ ਤੇ ਵਿਸ਼ਵ ਹਿੰਦੂ ਸੰਘ ਦੇ ਕੌਮੀ ਪ੍ਰਧਾਨ ਅਜੈ ਮਹਿਤਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੁਪਹਿਰ 3:00 ਵਜੇ ਸ਼੍ਰੀ ਮੌਨੀ ਬਾਬਾ ਮੰਦਰ, ਦਾਣਾ ਮੰਡੀ, ਫਗਵਾੜਾ ਤੋਂ ਸ਼ੁਰੂ ਹੋਵੇਗੀ ਤੇ ਇਸਦਾ ਉਦਘਾਟਨ ਸਮਾਜ ਸੇਵਕ ਰਾਜ ਕੁਮਾਰ ਮੱਟੂ ਨਾਰੀਅਲ ਤੋੜ ਕੇ ਕਰਨਗੇ। ਭਾਜਪਾ ਦੇ ਓਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਵਰਮਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੋਭਾ ਯਾਤਰਾ ਦੇ ਸਵਾਗਤ ਲਈ ਵੱਖ-ਵੱਖ ਥਾਵਾਂ ਤੇ ਸੁੰਦਰ ਸਵਾਗਤੀ ਗੇਟ ਬਣਾਉਣ। ਉਨ੍ਹਾਂ ਬਾਜ਼ਾਰਾਂ ਤੇ ਮਾਰਕੀਟ ਕਮੇਟੀਆਂ ਨੂੰ ਸ਼ੋਭਾ ਯਾਤਰਾ ਦਾ ਸਵਾਗਤ ਕਰਣ ਤੇ ਫੁੱਲਾਂ ਦੀ ਵਰਖਾ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਵੱਖ-ਵੱਖ ਸੰਗਠਨਾਂ ਨੂੰ ਰਾਸਤੇ ਵਿਚ ਲੰਗਰ ਤੇ ਠੰਡੇ ਪੀਣ ਵਾਲੇ ਪਾਣੀ ਦੇ ਸਟਾਲ ਲਗਾਉਣ ਦੀ ਵੀ ਅਪੀਲ ਕੀਤੀ। ਵਿਸ਼ਵ ਹਿੰਦੂ ਪਰਿਸ਼ਦ ਦੇ ਸ਼ਹਿਰ ਪ੍ਰਧਾਨ ਰਾਜਿੰਦਰ ਵਰਮਾ ਨੇ ਫਗਵਾੜਾ ਨਿਵਾਸੀਆਂ, ਮੰਦਰ ਕਮੇਟੀਆਂ ਅਤੇ ਸਾਰੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੂੰ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਲੈਣ ਤੇ ਸ਼ੋਭਾ ਯਾਤਰਾ ਦੀ ਸੁੰਦਰਤਾ ਵਧਾਉਣ ਲਈ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਅਜੈ ਕੋਚਰ ਤੇ ਅਨਿਲ ਕੋਚਰ ਸਮੇਤ ਹੋਰ ਪਤਵੰਤੇ ਵੀ ਇਸ ਮੌਕੇ ਤੇ ਮੌਜੂਦ ਸਨ।