ਸ਼੍ਰੀ ਸ਼ਿਆਮ ਫਾਲਗੁਨ ਮਹਾਂਉਤਸਵ ਦੀਆਂ ਤਿਆਰੀਆਂ ਮੁਕੰਮਲ
ਸ਼੍ਰੀ ਸ਼ਿਆਮ ਫਾਲਗੁਨ ਮਹਾਂਉਤਸਵ ਦੀਆਂ ਤਿਆਰੀਆਂ ਮੁਕੰਮਲ
Publish Date: Tue, 17 Feb 2026 07:46 PM (IST)
Updated Date: Tue, 17 Feb 2026 07:48 PM (IST)

--ਅੱਜ ਸ਼ਾਮ 7 ਵਜੇ ਆਰੰਭ ਹੋਵੇਗੀ ਵਿਸ਼ਾਲ ਭਜਨ ਸੰਧਿਆ --ਸ਼੍ਰੀ ਸ਼ਿਆਮ ਜੀ ਬਾਲਾ ਜੀ ਟਰੱਸਟ ਕਰਵਾ ਰਿਹਾ ਵਿਸ਼ਾਲ ਪ੍ਰੋਗਰਾਮ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੀ ਸ਼ਿਆਮ ਜੀ ਬਾਲਾ ਜੀ ਟਰੱਸਟ ਕਪੂਰਥਲਾ ਵੱਲੋਂ ਅੱਜ 18 ਫਰਵਰੀ ਦਿਨ ਬੁੱਧਵਾਰ ਨੂੰ ਸ਼੍ਰੀ ਸ਼ਿਆਮ ਫਾਲਗੁਨ ਮਹਾਂਉਤਸਵ ਦੇ ਸਬੰਧ ਵਿਚ ਵਿਸ਼ਾਲ ਭਜਨ ਸੰਧਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਭਜਨ ਸੰਧਿਆ ਅੱਜ ਸ਼ਾਮ 7 ਵਜੇ ਸ਼ਾਲੀਮਾਰ ਬਾਗ ਦੇ ਵਿਹੜੇ ਵਿਚ ਆਰੰਭ ਹੋਵੇਗੀ। ਭਜਨ ਸੰਧਿਆ ਵਿਚ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਣ ਲਈ ਟਰੱਸਟ ਦੇ ਸਮੂਹ ਅਹੁਦੇਦਾਰਾਂ ਵੱਲੋਂ ਮਹਿਮਾਨਾਂ ਨੂੰ ਸੱਦਾ ਪੱਤਰ ਦਿੱਤੇ ਗਏ ਹਨ। ਟਰੱਸਟ ਦੇ ਅਹੁਦੇਦਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਾਲਗੁਨ ਮਹਾਂਉਤਸਵ ਦੇ ਸਬੰਧ ਵਿਚ ਆਯੋਜਿਤ ਭਜਨ ਸੰਧਿਆ ਵਿਚ ਪ੍ਰਸਿੱਧ ਭਜਨ ਗਾਇਕ ਕਨ੍ਹੱਈਆ ਮਿੱਤਲ, ਨਿਤੀਨ ਪੁਜਾਰੀ ਤੇ ਆਤਿਸ਼ ਅਰੋੜਾ ਭਗਵਾਨ ਸ਼੍ਰੀ ਖਾਟੂ ਸ਼ਿਆਮ ਤੇ ਸ਼੍ਰੀ ਬਾਲਾ ਜੀ ਮਹਾਰਾਜ ਦਾ ਗੁਣਗਾਨ ਕਰਕੇ ਭਗਤਜਨਾਂ ਨੂੰ ਮੰਤਰ ਮੁਗਧ ਕਰਣਗੇ। ਭਜਨ ਸੰਧਿਆ ਦੇ ਸਫਲ ਪ੍ਰਬੰਧ ਲਈ ਪ੍ਰੋਗਰਾਮ ਵਾਲੀ ਜਗ੍ਹਾ ਉੱਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਗਤਜਨ ਸ਼ਾਮਲ ਹੋ ਕੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰਣਗੇ ਤੇ ਪ੍ਰੋਗਰਾਮ ਵਾਲੀ ਜਗ੍ਹਾ ਉੱਤੇ ਭਗਤਜਨਾਂ ਲਈ ਵੱਖ-ਵੱਖ ਖਾਣ ਵਾਲੇ ਪਦਾਰਥਾਂ ਦਾ ਲੰਗਰ ਵੀ ਵੰਡਿਆ ਜਾਵੇਗਾ। ਇਸ ਮੌਕੇ ਸਰਪ੍ਰਸਤ ਪਵਨ ਅਗਰਵਾਲ, ਚੇਅਰਮੈਨ ਸੂਰਜ ਅਗਰਵਾਲ, ਪ੍ਰਧਾਨ ਐਡਵੋਕੇਟ ਪ੍ਰਦੀਪ ਕੁਮਾਰ ਤੁਲੀ, ਸਕੱਤਰ ਸਨੀ ਗੁਪਤਾ, ਅਭੀਨੰਦਨ ਗੁਪਤਾ, ਗੌਰਵ ਅਬਰੋਲ, ਗਗਨਦੀਪ, ਅਵਿਨਾਸ਼ ਸ਼ਰਮਾ, ਵਿਸ਼ਾਲ ਸੋਨੀ, ਆਸ਼ੀਸ਼ ਗੁਪਤਾ, ਹਿਤੇਸ਼ ਸੂਰੀ, ਆਯੂਸ਼ ਗੁਪਤਾ ਤੇ ਸਚਿਨ ਅਰੋੜਾ ਆਦਿ ਮੌਜੂਦ ਸਨ।