ਬੇਬੇ ਨਾਨਕੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ 22 ਤੋਂ
ਬੇਬੇ ਨਾਨਕੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ 22 ਮਾਰਚ ਤੋਂ
Publish Date: Tue, 17 Mar 2026 08:34 PM (IST)
Updated Date: Tue, 17 Mar 2026 08:37 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਾਤਾ ਸੁਲੱਖਣੀ ਜੀ ਸੇਵਾ ਸੁਸਾਇਟੀ ਗੁਰਦੁਆਰਾ ਗੁਰੂ ਕਾ ਬਾਗ ਦੀ ਮੀਟਿੰਗ ਪ੍ਰਧਾਨ ਰਘਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸਜਾਉਣ ਬਾਰੇ ਪ੍ਰੋਗਰਾਮ ਉਲੀਕਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਘਬੀਰ ਸਿੰਘ ਪ੍ਰਧਾਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ’ਤੇ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਦੀ ਸਰਪ੍ਰਸਤੀ ਹੇਠ 22 ਮਾਰਚ ਤੋਂ ਸ਼ੁਰੂ ਕਰਕੇ 1 ਅਪ੍ਰੈਲ ਤੱਕ ਪ੍ਰਭਾਤ ਫੇਰੀਆਂ ਸਜਾਈਆਂ ਜਾਣਗੀਆਂ। ਪ੍ਰਭਾਤ ਫੇਰੀ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ 3.45 ਵਜੇ ਗੁਰੂ ਕਾ ਬਾਗ ਤੋਂ ਰਵਾਨਾ ਹੋਇਆ ਕਰੇਗੀ, ਸ਼ਹਿਰ ਤੇ ਪਵਿੱਤਰ ਗੁਰਧਾਮਾਂ ਦੀ ਯਾਤਰਾ ਕਰਦਿਆਂ ਹੋਇਆਂ ਗੁਰੂ ਘਰ ਦੇ ਪ੍ਰੇਮੀਆਂ ਦੇ ਘਰ ਕੀਰਤਨ ਕਰਨ ਤੋਂ ਬਾਅਦ ਵਾਪਸ ਗੁਰੂ ਕਾ ਬਾਗ ਵਿਖੇ ਸਮਾਪਤੀ ਹੋਇਆ ਕਰੇਗੀ। ਪਹਿਲੇ ਦਿਨ ਪ੍ਰਭਾਤ ਫੇਰੀ ਪਵਿੱਤਰ ਗੁਰਧਾਮ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਜੀ ਦੀ ਯਾਤਰਾ ਕਰੇਗੀ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਜੀ ਆਪ ਸਭ ਇਨ੍ਹਾਂ ਪ੍ਰਭਾਤ ਫੇਰੀਆਂ ਵਿਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਜਿਨ੍ਹਾਂ ਪ੍ਰੇਮੀਆਂ ਨੇ ਆਪਣੇ ਘਰ ਹਰਜੱਸ ਕੀਰਤਨ ਕਰਵਾਉਣਾ ਹੈ, ਉਹ ਆਪਣੇ ਆਪਣੇ ਨਾਮ ਪ੍ਰਬੰਧਕਾਂ ਪਾਸ ਨੋਟ ਕਰਵਾ ਦਿਉ ਜੀ ਤਾਂ ਜੋ ਆਪ ਨੂੰ ਪ੍ਰਭਾਤ ਫੇਰੀ ਦਾ ਸਮਾਂ ਦਿੱਤਾ ਜਾ ਸਕੇ । ਇਸ ਸਮੇਂ ਪ੍ਰਧਾਨ ਰਘਬੀਰ ਸਿੰਘ, ਖਜ਼ਾਨਚੀ ਡਾ. ਗੁਰਦੇਵ ਸਿੰਘ, ਦਇਆ ਸਿੰਘ, ਮਨਜੀਤ ਸਿੰਘ, ਸਰਗੁਨ ਸਿੰਘ, ਸਾਹਿਲਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਕੀਰਤ ਸਿੰਘ, ਹਰਪਾਲ ਸਿੰਘ, ਜਰਨੈਲ ਸਿੰਘ, ਗੁਰਮਿੰਦਰ ਸਿੰਘ, ਸਰਵਣ ਸਿੰਘ ਹਲਵਾਈ, ਹਰਭਜਨ ਸਿੰਘ, ਗੁਰਦਿਆਲ ਸਿੰਘ, ਗਿਆਨੀ ਅਵਤਾਰ ਸਿੰਘ, ਗਿਆਨੀ ਦੀਪਕ ਸਿੰਘ, ਬਲਦੇਵ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।