ਪਾਵਰਕਾਮ ਵਿਭਾਗ ਨੇ ਚਾਹ-ਮਠਿਆਈਆਂ ਦੇ ਲਾਏ ਲੰਗਰ
ਪਾਵਰਕਾਮ ਵਿਭਾਗ ਵੱਲੋਂ ਚਾਹ ਤੇ ਮਠਿਆਈਆਂ ਦੇ ਲੰਗਰ ਲਗਾਏ ਗਏ
Publish Date: Wed, 07 Jan 2026 07:43 PM (IST)
Updated Date: Thu, 08 Jan 2026 04:09 AM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਵਰ ਕਾਮ ਵਿਭਾਗ ਦੇ ਅਧਿਕਾਰੀਆਂ ਅਤੇ ਸਮੂਹ ਸਟਾਫ ਵੱਲੋਂ ਸਾਂਝੇ ਤੌਰ ਤੇ ਬਿਜਲੀ ਬੋਰਡ ਦੇ ਦਫਤਰ ਦੇ ਬਾਹਰ ਚਾਹ ਅਤੇ ਮਠਿਆਈਆਂ ਦੇ ਅਤੁੱਟ ਲੰਗਰ ਲਗਾਏ ਗਏ। ਅਰਦਾਸ ਕਰਨ ਉਪਰੰਤ ਲੰਗਰ ਦੀ ਆਰੰਭਤਾ ਕੀਤੀ ਗਈ ਅਤੇ ਰਾਹਗੀਰਾਂ ਨੂੰ ਰੋਕ ਰੋਕ ਕੇ ਲੰਗਰ ਛਕਾਏ ਗਏ। ਭਾਰੀ ਠੰਡ ਹੋਣ ਦੇ ਕਾਰਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਦਾ ਆਨੰਦ ਮਾਣਿਆ। ਇਸ ਮੌਕੇ ਐਸ ਡੀ ਓ ਜਸਵਿੰਦਰ ਸਿੰਘ, ਐਸ ਡੀ ਓ ਕੁਲਵਿੰਦਰ ਸਿੰਘ ਸੰਧੂ, ਰਣਜੀਤ ਸਿੰਘ ਰਾਣਾ, ਗੁਰਪ੍ਰੀਤ ਸਿੰਘ ਜੇਈ, ਸਰਵਣ ਕੁਮਾਰ ਜੇਈ, ਸੁਖਦੇਵ ਸਿੰਘ ਏ. ਜੇਈ, ਅੰਮ੍ਰਿਤਪਾਲ ਏ. ਜੇਈ, ਯਾਦਵਿੰਦਰ ਸਿੰਘ ਮਿੰਟਾਂ ਭਲਵਾਨ, ਐਸ ਐਸ ਏ ਲਵਪ੍ਰੀਤ ਸਿੰਘ, ਸੰਤੋਖ ਸਿੰਘ ਤੇ ਤੀਰਥ ਸਿੰਘ, ਖਜਾਨਚੀ ਬਲਜਿੰਦਰ ਸਿੰਘ, ਮਨੋਹਰ ਲਾਲ, ਮੇਜਰ ਸਿੰਘ, ਰੂਪ ਸਿੰਘ, ਸਤਵਿੰਦਰ ਸਿੰਘ ਲਾਈਨਮੈਨ, ਨਰੇਸ਼ ਕੁਮਾਰ ਲਾਈਨਮੈਨ, ਲਖਵਿੰਦਰ ਸਿੰਘ ਯਾਦਵ ਆਦਿ ਵੀ ਹਾਜ਼ਰ ਸਨ।