ਕਾਲ਼ਾ ਸੰਘਿਆ ’ਚ ਬਿਜਲੀ ਸਪਲਾਈ ਅੱਜ ਰਹੇਗੀ ਬੰਦ
ਕਾਲ਼ਾ ਸੰਘਿਆਂ ਬਿਜਲੀ ਘਰ ਤੋਂ ਚਲਦੇ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਰਹੇਗੀ ਬੰਦ।
Publish Date: Mon, 02 Mar 2026 08:50 PM (IST)
Updated Date: Mon, 02 Mar 2026 08:52 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆ : ਸਥਾਨਕ ਕਸਬੇ ਦੇ ਬਿਜਲੀ ਘਰ 66 ਕੇਵੀ ਸਬ ਸਟੇਸ਼ਨ ਤੋਂ ਚੱਲਣ ਵਾਲੇ ਫੀਡਰਾਂ ਦੀ ਬਿਜਲੀ ਸਪਲਾਈ ਅੱਜ 3 ਮਾਰਚ ਦਿਨ ਮੰਗਲਵਾਰ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਡੀਓ ਅਮਰਜੀਤ ਸਿੰਘ ਨੇ ਪ੍ਰੈੱਸ ਨੂੰ ਲਿਖ਼ਤੀ ਜਾਣਕਾਰੀ ਦਿੰਦੇ ਹੋਏ ਦੱਸਿਆ 66 ਕੇਵੀ ਸਬ ਸਟੇਸ਼ਨ ਦੀ ਜ਼ਰੂਰੀ ਮੁਰੰਮਤ ਹੋਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਕਿਹਾ ਕਿ 03/03/2026 ਨੂੰ ਸਮਾਂ ਸਵੇਰੇ 09:00 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇਵੀ ਕਾਲ਼ਾ ਸੰਘਿਆ ਤੋਂ ਚਲਦੇ ਏਪੀ ਫੀਡਰ ਅਠੋਲਾ, ਬਲੇਰ ਖਾਨਪੁਰ, ਕੇਸਰਪੁਰ, ਨਵਾਂ ਪਿੰਡ, ਨਿੱਝਰਾਂ, ਸੁੰਨੜਵਾਲ, ਉੱਗੀ, ਬਨਵਾਲੀਪੁਰ, ਸੰਧੂ ਚੱਠਾ, ਸਮਾਇਲਪੁਰ, ਟਾਵੀਂ ਸਾਹਿਬ, ਲੱਧੇਵਾਲੀ, ਮੰਡੇਰ ਦੋਨਾ, ਕੋਹਾਲਾ, ਨਾਰਾਂਵਾਲੀ, ਰਹੀਮਪੁਰ ਤੇ ਕੈਟਾਗਰੀ 1 ਜਲੋਵਾਲ, ਕਾਲਾ ਸੰਘਿਆ, ਯੂਪੀਐੱਸ ਕੋਹਾਲਾ ਬੰਦ ਰਹਿਣਗੇ। ਐੱਸਡੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਸਮਾਂ ਜ਼ਰੂਰਤ ਮੁਤਾਬਕ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।