ਪਿੰਡ ਸਾਹਨੀ ਦੇ ਉਰਸ ਜੋੜ ਮੇਲੇ ਦਾ ਪੋਸਟਰ ਰਿਲੀਜ਼
ਪਿੰਡ ਸਾਹਨੀ ਵਿਖੇ ਕਰਵਾਏ ਜਾ ਰਹੇ ਸਲਾਨਾ ਗਿਆਰਵੀਂ ਉਰਸ ਜੋੜ ਮੇਲੇ ਦਾ ਪੋਸਟਰ ਕੀਤਾ ਰਿਲੀਜ਼
Publish Date: Sun, 08 Feb 2026 07:47 PM (IST)
Updated Date: Sun, 08 Feb 2026 07:50 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ (ਤਹਿ. ਫਗਵਾੜਾ) ਵਿਖੇ 12 ਤੇ 13 ਫਰਵਰੀ ਨੂੰ ਹਰ ਸਾਲ ਦੀ ਤਰ੍ਹਾਂ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਕਰਨੈਲ ਸ਼ਾਹ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਲਾਨਾ ਗਿਆਰਵੀਂ ਉਰਸ ਦੀਆਂ ਤਿਆਰੀਆਂ ਸਬੰਧੀ ਅੱਜ ਇਕ ਮੀਟਿੰਗ ਦਰਬਾਰ ਵਿਖੇ ਹੋਈ। ਇਸ ਦੌਰਾਨ ਸਾਈਂ ਕਰਨੈਲ ਸ਼ਾਹ ਨੇ ਸਮਾਗਮ ਦਾ ਪੋਸਟਰ ਰਿਲੀਜ਼ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ ਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਵੀਰਵਾਰ, 12 ਫਰਵਰੀ ਨੂੰ ਸ਼ਾਮ ਸਮੇਂ ਮਹਿੰਦੀ ਤੇ ਚਿਰਾਗ਼ ਦੀ ਰਸਮ ਅਦਾ ਕੀਤੀ ਜਾਵੇਗੀ। ਦੂਸਰੇ ਦਿਨ 13 ਫਰਵਰੀ, ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਝੰਡੇ ਤੇ ਚਾਦਰ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। ਉਪਰੰਤ ਦੁਪਿਹਰ 1 ਵਜੇ ਸੇਵਾਦਾਰਾਂ ਵੱਲੋਂ ਸੰਗਤਾਂ ‘ਚ ਕੜੀ ਦਾ ਪ੍ਰਸਾਦ ਵੰਡਿਆ ਜਾਵੇਗਾ। ਰਾਤ ਨੂੰ ਮਹਿਫਿਲ-ਏ-ਕੱਵਾਲ ਵੀ ਸਜਾਈ ਜਾਵੇਗੀ, ਜਿਸ ਵਿਚ ਨਾਮਵਰ ਕੱਵਾਲ ਸੂਫੀਆਨਾ ਕਲਾਮ ਪੇਸ਼ ਕਰਨਗੇ। ਸਲਾਨਾ ਉਰਸ ਨੂੰ ਲੈ ਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਸਲਾਨਾ ਉਰਸ ਵਿਚ ਪਰਿਵਾਰਾਂ ਸਮੇਤ ਹਾਜ਼ਰੀ ਲਗਵਾ ਕੇ ਦਰਬਾਰ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਪੁਰਜ਼ੋਰ ਅਪੀਲ ਵੀ ਕੀਤੀ। ਇਸ ਮੌਕੇ ਸਰਪੰਚ ਬੀਬੀ ਬਖਸ਼ਿੰਦਰ ਬਾਂਸਲ ਪਤਨੀ ਸੁਖਦੇਵ ਸਿੰਘ ਬਾਂਸਲ, ਹਰਨੇਕ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ, ਰਾਮ ਸਰਨ, ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ, ਕਾਲਾ ਪਲੰਬਰ, ਕਮਲਜੀਤ ਸਾਹਨੀ, ਨਿਰਮਲ ਸਾਹਨੀ, ਮੋਠੂ ਰਾਮ ਸਾਹਨੀ, ਜੋਗਿੰਦਰ ਸਿੰਘ ਜਲੰਧਰ, ਦਿਲਾਵਰ ਸਿੰਘ, ਜਸਬੀਰ ਕੁਮਾਰ, ਗੁਰਮੀਤ ਕੌਰ, ਵਿਕਾਸ ਕੌਸ਼ਲ, ਮੇਜਰ ਸਿੰਘ, ਅਮਰੀਕ ਸਿੰਘ ਮੀਕਾ, ਨਿਰਮਲ ਸਿੰਘ ਚੱਕ ਹਕੀਮ, ਬਾਬਾ ਧੰਨਾ ਜੀ, ਬੱਬੂ ਸੈਣੀ ਲੱਖਪੁਰ, ਨਰੇਸ਼ ਕੁਮਾਰ, ਸੇਵਾ ਰਾਮ, ਹਨੀ ਕੋਸ਼ਲ, ਡੋਰੀ ਲਾਲ, ਹਰਦੀਪ ਸਿੰਘ, ਕਮਲਜੀਤ ਕੰਬਾ ਪ੍ਰੇਮਪੁਰ, ਰਾਜੂ ਢੋਲੀ, ਸੂਬਾ ਸਾਹਨੀ, ਰਾਜਾ ਸਾਹਨੀ, ਰਣਜੀਤ ਸਿੰਘ ਕਾਹਲੋਂ, ਜੱਸੀ, ਜੀਤੀ, ਬੀਰੂ ਆਦਿ ਹਾਜ਼ਰ ਸਨ।