ਗਾਇਕ ਵਿਜੇ ਹੰਸ ਦੇ ਧਾਰਮਿਕ ਗੀਤ ‘ਸ਼ੋਭਾ ਯਾਤਰਾ ਫਗਵਾੜੇ ਦੀ’ ਦਾ ਪੋਸਟਰ ਰਿਲੀਜ਼
ਗਾਇਕ ਵਿਜੇ ਹੰਸ ਵਲੋਂ ਗਾਇਆ ਧਾਰਮਿਕ ਗੀਤ " ਸ਼ੋਭਾ ਯਾਤਰਾ ਫਗਵਾੜੇ ਦੀ " ਦਾ ਪੋਸਟਰ ਰਿਲੀਜ਼
Publish Date: Fri, 30 Jan 2026 07:42 PM (IST)
Updated Date: Fri, 30 Jan 2026 07:43 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ ਸ਼ੋਭਾ ਯਾਤਰਾ ਫਗਵਾੜੇ ਦੀ ਰਿੰਗ ਰਿਕਾਰਡਸ ਕੰਪਨੀ ਦੇ ਬੈਨਰ ਹੇਠ ਸੋਸ਼ਲ ਸਾਈਟਾਂ ’ਤੇ ਰਿਲੀਜ਼ ਕੀਤਾ ਗਿਆ ਹੈ। ਸ਼ੋਭਾ ਯਾਤਰਾ ਫਗਵਾੜੇ ਦੀ ਧਾਰਮਿਕ ਗੀਤ ਨੂੰ ਬਹੁਤ ਹੀ ਸੁਰੀਲੀ ਅਵਾਜ਼ ਵਿਚ ਪ੍ਰਸਿੱਧ ਗਾਇਕ ਵਿਜੇ ਹੰਸ ਨੇ ਗਾਇਆ ਹੈ। ਇਸ ਗੀਤ ਨੂੰ ਸੀਟੂ ਬਾਈ ਨੇ ਬਹੁਤ ਹੀ ਵਧੀਆ ਲਿਖਿਆ ਹੈ। ਇਸ ਦਾ ਸੰਗੀਤ ਆਹਿਲ ਜੰਜੂਆ ਦਾ ਤਿਆਰ ਕੀਤਾ ਹੈ। ਇਸ ਗੀਤ ਦੀ ਪੇਸ਼ਕਸ਼ ਦਵਿੰਦਰ ਕੁਲਥਮ ਦੀ ਹੈ ਤੇ ਪ੍ਰੋਜੈਕਟ ਅਸ਼ੋਕ ਭਾਟੀਆ ਦਾ ਹੈ ਤੇ ਵਿਸ਼ੇਸ਼ ਸਹਿਯੋਗ ਬਲਦੇਵ ਰਾਜ ਕੋਮਲ ਦਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਇਸ ਧਾਰਮਿਕ ਗੀਤ ਵਿਚ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਾਮਲ ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਦੀ ਸ਼ਰਧਾ ਤੇ ਖੁਸ਼ੀ ਨੂੰ ਬਿਆਨ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਦਾ ਪੋਸਟਰ ਅੱਜ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਵਿੰਦਰ ਕੁਲਥਮ, ਵਾਈਸ ਪ੍ਰਧਾਨ ਯਸ਼ ਬਰਨਾ, ਜਨਰਲ ਸਕੱਤਰ ਬਲਦੇਵ ਰਾਜ ਕੋਮਲ, ਖਜ਼ਾਨਚੀ ਗੁਰਦਿਆਲ ਸੋਢੀ, ਪ੍ਰਚਾਰਕ ਸਕੱਤਰ ਸੀਟੂ ਬਾਈ ਤੇ ਸੀਨੀ. ਮੈਂਬਰ ਠੇਕੇਦਾਰ ਗੁਰਬਚਨ ਰਾਮ, ਅਸ਼ੋਕ ਸੱਲਣ ਤੋ ਇਲਾਵਾ ਇੰਦਰਜੀਤ ਸਾਹਨੀ, ਭਾਈ ਜਸਬੀਰ ਸਿੰਘ ਜੱਸਲ, ਮਹਿੰਦਰ ਪਾਲ ਜੱਸਲ, ਕਿਸ਼ਨ ਸੰਤੋਖਪੁਰਾ, ਦਿਲਬਾਗ ਰਾਏ ਮੇਹਟਾਂ ਤੇ ਲਵਪ੍ਰੀਤ ਕਲੇਰ ਆਦਿ ਹਾਜ਼ਰ ਸਨ।