‘ਜਗਿ ਜੀਵਨ ਐਸਾ ਸੁਪਨੇ ਜੈਸਾ’ ਦਾ ਪੋਸਟਰ ਜਾਰੀ
ਜਗਿ ਜੀਵਨ ਐਸਾ ਸੁਪਨੇ ਜੈਸਾ ਦਾ ਪੋਸ਼ਟਰ ਜਾਰੀ, ਭਾਈ ਗੁਰਦੀਪ ਸਿੰਘ ਪ੍ਰੇਮ ਪੁਰ
Publish Date: Thu, 23 Apr 2026 08:09 PM (IST)
Updated Date: Fri, 24 Apr 2026 04:11 AM (IST)
ਕੈਪਸ਼ਨ-23ਪੀਐਚਜੀ10 ਪੰਥ ਪ੍ਰਸਿੱਧ ਕੀਰਤਨੀਏ ਭਾਈ ਗੁਰਦੀਪ ਸਿੰਘ ਪ੍ਰੇਮ ਵਲੋਂ ਗਾਇਨ ਕੀਤੇ ਸ਼ਬਦ ਦਾ ਪੋਸਟਰ ਜਾਰੀ ਕਰਦੇ ਹੋਏ ਪੰਥ ਪ੍ਰਸਿੱਧ ਇੰਟਰਨੈਸ਼ਨਲ ਕੀਰਤਨੀਏ ਭਾਈ ਨਿਰਮਲ ਸਿੰਘ ਨਾਗਪੁਰੀ ਤੇ ਹੋਰ ਸ਼ਖ਼ਸ਼ੀਅਤਾਂ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਮੌਕੇ ਪੰਥ ਪ੍ਰਸਿੱਧ ਇੰਟਰਨੈਸ਼ਨਲ ਕੀਰਤਨੀਏ ਭਾਈ ਨਿਰਮਲ ਸਿੰਘ ਨਾਗਪੁਰੀ ਵਲੋਂ ਮੈਨੇਜਰ ਨਰਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ, ਹੈੱਡ ਗ੍ਰੰਥੀ ਗਿਆਨੀ ਅਜੀਤ ਸਿੰਘ, ਬਲਕਾਰ ਸਿੰਘ ਸੀਕਰੀ, ਅੰਮ੍ਰਿਤਪਾਲ ਸਿੰਘ, ਦਲਜੀਤ ਸਿੰਘ, ਰਜਿੰਦਰ ਸਿੰਘ ਅਤੇ ਹੋਰ ਸਤਿਕਾਰਯੋਗ ਸ਼ਖ਼ਸੀਅਤਾਂ ਦੀ ਹਾਜ਼ਰੀ ’ਚ ਉਨ੍ਹਾਂ ਦੇ ਇਕ ਸ਼ਬਦ ‘ਜਗਿ ਜੀਵਨ ਐਸਾ, ਸੁਪਨੇ ਜੈਸਾ’ ਦਾ ਪੋਸਟਰ ਜਾਰੀ ਕੀਤਾ ਗਿਆ, ਜੋ ਕਿ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਵਲੋਂ ਬਹੁਤ ਹੀ ਮਿੱਠੀ ਤੇ ਰਸਭਿੰਨੀ ਆਵਾਜ਼ ’ਚ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਭਾਈ ਨਿਰਮਲ ਸਿੰਘ ਨਾਗਪੁਰੀ ਨੇ ਕਿਹਾ ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਦੀ ਕੀਰਤਨ ਪ੍ਰਤੀ ਸਮਰਪਿਤ ਭਾਵਨਾ ਤੋਂ ਸੇਧ ਲੈਂਦੇ ਹੋਏ ਵਾਹਿਗੁਰੂ ਪਰਮਾਤਮਾ ਜੀ ਵੱਲੋਂ ਸਾਨੂੰ ਜੋ ਵੀ ਡਿਊਟੀ ਮਿਲ਼ੀ ਹੋਵੇ ਉਸ ਨੂੰ ਬਹੁਤ ਹੀ ਨਿਮਰਤਾ,ਲਗਨ ਅਤੇ ਪੂਰੀ ਤਰ੍ਹਾਂ ਸਮਰਪਿਤ ਭਾਵਨਾ ਨਾਲ਼ ਨਿਭਾਉਣਾ ਚਾਹੀਦਾ ਹੈ।