ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ ‘ਨੀਤਾਂ ਚੰਗੀਆਂ’ ਦਾ ਪੋਸਟਰ ਰੀਲੀਜ਼
ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ ‘ਨੀਤਾਂ ਚੰਗੀਆਂ’ ਦਾ ਪੋਸਟਰ ਰੀਲੀਜ਼
Publish Date: Sun, 08 Mar 2026 08:07 PM (IST)
Updated Date: Sun, 08 Mar 2026 08:09 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਬੀਐੱਸ ਹਿੱਟ ਪੰਜਾਬੀ ਕੰਪਨੀ ਦੇ ਬੈਨਰ ਹੇਠ ਤੇ ਗੁਰਮੀਤ ਸਿੰਘ ਝੀਤਾ ਦੀ ਪੇਸ਼ਕਸ਼ ਵਿਚ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਪੰਜਾਬੀ ਟਰੈਕ ‘ਨੀਤਾਂ ਚੰਗੀਆਂ’ ਸੋਸ਼ਲ ਮੀਡੀਆ ਪਲੇਟਫਾਰਮ ਦੇ ਯੂਟਿਊਬ ‘ਤੇ ਰੀਲੀਜ਼ ਕੀਤਾ ਗਿਆ ਹੈ। ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਦੱਸਿਆ ਕਿ ਇਹ ਗੀਤ ਪ੍ਰਦੇਸੀ ਪੰਜਾਬੀਆਂ ਤੇ ਪੰਜਾਬ ਦੇ ਪਿੰਡਾਂ ਵਿਚ ਭਾਈਚਾਰਕ ਸਾਂਝ ਤੇ ਖੇਡਾਂ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੰਦਾ ਹੈ। ਇਸ ਟਰੈਕ ਦੇ ਬੋਲ ਵੀ ਗਾਇਕ ਬਲਵੀਰ ਸ਼ੇਰਪੁਰੀ ਵੱਲੋਂ ਖੁਦ ਹੀ ਲਿਖੇ ਗਏ ਹਨ ਤੇ ਉਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਵਿਚ ਇਸ ਨੂੰ ਗਾਇਆ ਹੈ। ਗੀਤ ਨੂੰ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਵੱਲੋਂ ਸੰਗੀਤ ਨਾਲ ਸ਼ਿੰਗਾਰਿਆ ਗਿਆ ਹੈ, ਜਦਕਿ ਵੀਡੀਓ ਡਾਇਰੈਕਟਰ ਤੇ ਐਡੀਟਰ ਕੁਲਦੀਪ ਸਿੰਘ ਸ਼ਾਹਕੋਟ ਵੱਲੋਂ ਇਸ ਦੀ ਸ਼ਾਨਦਾਰ ਵੀਡੀਓ ਤਿਆਰ ਕੀਤੀ ਗਈ ਹੈ। ਕੈਮਰਾਮੈਨ ਦੀਪ ਬਬਰਾ ਵੱਲੋਂ ਗੀਤ ਦੀ ਸ਼ੂਟਿੰਗ ਕੀਤੀ ਗਈ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਇਸ ਗੀਤ ਵਿਚ ਸਰਪੰਚ ਅਵਤਾਰ ਸਿੰਘ ਭੌਰ, ਸਾਬਕਾ ਸਰਪੰਚ ਜਸਵੀਰ ਸਿੰਘ, ਸਾਬਕਾ ਸਰਪੰਚ ਸਰਬਨ ਸਿੰਘ, ਜਗਜੀਤ ਸਿੰਘ (ਯੂਐੱਸਏ), ਜਥੇਦਾਰ ਜੋਗਿੰਦਰ ਸਿੰਘ ਭੌਰ ਤੇ ਹਰਮਨ ਸ਼ੇਰਪੁਰੀ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਬਲਵੀਰ ਸ਼ੇਰਪੁਰੀ ਵੱਲੋਂ ਪਿੰਡ ਭੌਰ ਵਾਸੀਆਂ ਲਈ ਇਹ ਦੂਸਰਾ ਗੀਤ ਗਾਇਆ ਤੇ ਲਿਖਿਆ ਗਿਆ ਹੈ। ਇਸ ਮੌਕੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ, ਸਰਪੰਚ ਅਵਤਾਰ ਸਿੰਘ ਭੌਰ, ਕੈਪਟਨ ਮਨਜੀਤ ਸਿੰਘ ਨਾਹਲ ਭੌਰ, ਗੁਰਮੇਜ ਸਿੰਘ ਨਾਹਲ, ਤਲਵਿੰਦਰ ਸਿੰਘ ਨਾਹਲ, ਫ਼ਕੀਰ ਮੁਹੰਮਦ ਮੈਂਬਰ ਪੰਚਾਇਤ, ਜਗਜੀਤ ਸਿੰਘ, ਸਿਮਰਨ ਸਿੰਘ ਝੀਤਾ ਆਦਿ ਹਾਜ਼ਰ ਸਨ।