ਆੜ੍ਹਤੀ ਦਲਬੀਰ ਸਿੰਘ ਚੀਮਾ ਦਾ ਦੇਹਾਂਤ
ਆੜ੍ਹਤੀ ਦਲਬੀਰ ਸਿੰਘ ਚੀਮਾ ਦੇ ਅਕਾਲ ਚਲਾਣੇ ’ਤੇ ਵਿਧਾਇਕ ਖਹਿਰਾ, ਪ੍ਰੀਤਮ ਚੀਮਾ ਸਮੇਤ ਰਾਜਨੀਤਿਕ ਤੇ ਸਮਾਜਿਕ ਆਗੂਆਂ ਵੱਲੋਂ ਦੁੱਖ ਪ੍ਰਗਟ
Publish Date: Thu, 15 Jan 2026 09:20 PM (IST)
Updated Date: Thu, 15 Jan 2026 09:21 PM (IST)
ਵਿਧਾਇਕ ਖਹਿਰਾ, ਪ੍ਰੀਤਮ ਚੀਮਾ ਸਮੇਤ ਕਈ ਰਾਜਨੀਤਿਕ ਤੇ ਸਮਾਜਿਕ ਆਗੂਆਂ ਦੁੱਖ ਪ੍ਰਗਟਾਇਆ
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ
ਨਡਾਲਾ : ਇਲਾਕੇ ਦੇ ਸਰਗਰਮ ਆੜ੍ਹਤੀ ਅਤੇ ਬਲਾਕ ਸੰਮਤੀ ਮੈਂਬਰ ਸਹਿਜਪਾਲ ਸਿੰਘ ਚੀਮਾ ਦੇ ਪਿਤਾ, ਪ੍ਰਸਿੱਧ ਆੜ੍ਹਤੀ ਦਲਬੀਰ ਸਿੰਘ ਚੀਮਾ ਵਾਸੀ ਰਾਏਪੁਰ ਅਰਾਈਆਂ ਦੇ ਅਕਾਲ ਚਲਾਣੇ ਨਾਲ ਕਸਬਾ ਨਡਾਲਾ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਗਹਿਰੇ ਸ਼ੋਕ ਦੀ ਲਹਿਰ ਫੈਲ ਗਈ ਹੈ। ਦਲਬੀਰ ਸਿੰਘ ਚੀਮਾ ਦੇ ਦੇਹਾਂਤ ’ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸੀਨੀਅਰ ਕਾਂਗਰਸੀ ਆਗੂ ਪ੍ਰੀਤਮ ਸਿੰਘ ਚੀਮਾ ਦਮੂਲੀਆ, ਅਵਤਾਰ ਸਿੰਘ ਵਾਲੀਆ, ਸਟੀਫਨ ਕਾਲਾ, ਸਰਪੰਚ ਵਰਿੰਦਰ ਪਰਾਸ਼ਰ, ਨੰਬਰਦਾਰ ਬਲਰਾਮ ਸਿੰਘ ਮਾਨ, ਹਰਜਿੰਦਰ ਸਿੰਘ ਸਾਹੀ, ਬਿੱਕਰ ਸਿੰਘ ਮਾਨ, ਇੰਦਰਜੀਤ ਸਿੰਘ ਖੱਖ, ਗੁਰਪ੍ਰੀਤ ਸਿੰਘ ਵਾਲੀਆ, ਸੰਦੀਪ ਪਸ਼ਰੀਚਾ, ਸਤਵਿੰਦਰ ਸਿੰਘ ਨਸੀਬ ਖੱਸਣ, ਵੇਦ ਪ੍ਰਕਾਸ਼ ਖੁਰਾਣਾ, ਰਛਪਾਲ ਸਿੰਘ ਬੱਚਾਜੀਵੀ, ਲਖਵਿੰਦਰ ਸਿੰਘ ਹਮੀਰਾ, ਸੁਰਿੰਦਰ ਕੱਕੜ, ਸਾਬਕਾ ਸਰਪੰਚ ਸਤਨਾਮ ਸਿੰਘ ਦਮੂਲੀਆ, ਦਵਿੰਦਰ ਸਿੰਘ ਆੜ੍ਹਤੀ, ਸਰਪੰਚ ਮਾਡਲ ਟਾਊਨ ਪਰਮੋਦ ਕੁਮਾਰ ਸ਼ਰਮਾ, ਦਵਿੰਦਰ ਸਿੰਘ ਸਰਪੰਚ ਤਲਵਾੜਾ, ਸੁਖਪਾਲ ਸਿੰਘ ਪੰਨੂ, ਬਲਾਕ ਸੰਮਤੀ ਮੈਂਬਰ ਸੁਖਪਾਲ ਸਿੰਘ ਮੰਨਾ, ਸਤਵੰਤਪ੍ਰੀਤ ਸਿੰਘ ਸੀਕਰੀ, ਨੰਬਰਦਾਰ ਜਸਵੰਤ ਸਿੰਘ ਬਜਾਜਾ, ਰਣਧੀਰ ਸਿੰਘ ਧੀਰਾ ਬਾਮੂਵਾਲ, ਟਹਿਲ ਸਿੰਘ ਚੀਮਾ, ਮਨੋਹਰ ਲਾਲ ਅਰੋੜਾ, ਰੋਮੀ ਬਾਜਵਾ, ਖੁਸ਼ਦੀਪ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਪੱਡਾ, ਕਿੱਕੀ ਪੱਡਾ, ਜੋਬਨ ਢਿਲੋਂ, ਗੁਰਜੀਤ ਸਿੰਘ ਚੱਕੋਕੀ ਸਮੇਤ ਹੋਰ ਕਈ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ। ਦੁੱਖ ਪ੍ਰਗਟਾਉਂਦੇ ਹੋਏ ਆਗੂਆਂ ਨੇ ਕਿਹਾ ਕਿ ਦਲਬੀਰ ਸਿੰਘ ਚੀਮਾ ਇਕ ਮਿਹਨਤੀ, ਇਮਾਨਦਾਰ ਅਤੇ ਮਿਲਣਸਾਰ ਵਿਅਕਤੀ ਸਨ, ਜਿਨ੍ਹਾਂ ਨੇ ਅਨਾਜ ਮੰਡੀ ਅਤੇ ਕਿਸਾਨ ਭਾਈਚਾਰੇ ਦੀ ਸੇਵਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਭ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਥਾਂ ਬਖ਼ਸ਼ੇ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਇਸ ਭਾਰੀ ਸਦਮੇ ਨੂੰ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ।