ਨਸ਼ੇ ਦਾ ਸੇਵਨ ਕਰਦਾ ਕਾਬੂ
ਨਸ਼ੇ ਦਾ ਸੇਵਨ ਕਰਦਾ ਇੱਕ ਆਰੋਪੀ ਪੁਲਿਸ ਅੜਿੱਕੇ
Publish Date: Sat, 03 Jan 2026 10:10 PM (IST)
Updated Date: Sat, 03 Jan 2026 10:11 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਨਸ਼ੇ ਦਾ ਸੇਵਨ ਕਰਦੇ ਇਕ ਨੌਜਵਾਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਭੈੜੇ ਅੰਸਰਾਂ ਦੀ ਭਾਲ ਲਈ ਉਹ ਚੈਕਿੰਗ ਕਰ ਰਹੇ ਸੀ ਤਾਂ ਮੁੱਖਬਰ ਨੇ ਇਤਲਾਹ ਕੀਤੀ ਕਿ ਪੁਰਾਣਾ ਸਿਵਲ ਹਸਪਤਾਲ ਬੰਗਾ ਰੋਡ ਨਜ਼ਦੀਕ ਸੰਦੀਪ ਕੁਮਾਰ ਗੁਪਤਾ ਪੁੱਤਰ ਰਾਮ ਅਸ਼ੀਸ਼ ਗੁਪਤਾ ਵਾਸੀ ਗਲੀ ਨੰਬਰ ਚਾਰ ਓਂਕਾਰ ਨਗਰ ਹੈਰੋਇਨ ਦਾ ਸੇਵਨ ਕਰ ਰਿਹਾ ਹੈ। ਜਦੋਂ ਉਨ੍ਹਾਂ ਨੇ ਮੁੱਖਬਰ ਦੀ ਇਤਲਾਹ ’ਤੇ ਰੇਡ ਕਰਕੇ ਜਾਂਚ ਕੀਤੀ ਤਾਂ ਮੌਕੇ ’ਤੇ ਮੁਲਜ਼ਮ ਨੂੰ ਇਕ ਸਿਲਵਰ ਪੇਪਰ ਐਲੁਮੀਨੀਅਮ ਫਾਈਲ, ਦਸ ਰੁਪਏ ਦੇ ਨੋਟ ਨਾਲ ਕਾਬੂ ਕੀਤਾ ਅਤੇ ਉਸ ’ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।