ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਚਾਰ ਕਾਬੂ
ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਚਾਰ ਮਹਿਲਾਵਾਂ ਪੁਲਿਸ ਅੜਿਕੇ
Publish Date: Sat, 28 Feb 2026 07:32 PM (IST)
Updated Date: Sat, 28 Feb 2026 07:34 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ 4 ਔਰਤਾਂ ’ਤੇ ਇਮਮੋਰਲ ਟਰੈਫਿਕ ਪ੍ਰੀਵੈਂਸ਼ਨ ਐਕਟ 1956 ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਸਐੱਚਓ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਭੈੜੇ ਅੰਸਰਾਂ ਦੀ ਭਾਲ ਲਈ ਟੀ-ਪੁਆਇੰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹੇੜੂ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਹਦੀਜਾ ਨਤੇ ਪੁੱਤਰੀ ਮੁਤ ਗੋ ਅਬ ਗੋਬਿਆ ਨਾਕਾਜਾਵੇ, ਜੋਸਫੇਨ ਪੁੱਤਰੀ ਜੋਨ ਕੋਬੇ, ਸੁਖਵਿੰਦਰ ਕੌਰ ਪੁੱਤਰੀ ਜਗੀਰ ਸਿੰਘ ਵਾਸੀ ਚੌਪਾਟੀ ਪਟੇਲ ਨਗਰ, ਪ੍ਰੀਆ ਪੁੱਤਰੀ ਰਾਮ ਸਿੰਘ ਵਾਸੀ ਮਿੱਠਾਪੁਰ ਜਲੰਧਰ ਮਹੇੜੂ ਪੀਜੀ ਦੇ ਬਾਹਰ ਖੜ੍ਹੀਆਂ ਹੋ ਕੇ ਗਾਹਕਾਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ। ਜਦੋਂ ਮੁਖਬਰ ਦੀ ਇਤਲਾਹ ’ਤੇ ਰੇਡ ਕੀਤੀ ਗਈ ਤਾਂ ਉਕਤ ਔਰਤਾਂ ਦੋ ਨੌਜਵਾਨਾਂ ਨਾਲ ਸੌਦਾ ਕਰ ਰਹੀਆਂ ਸਨ, ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਉਥੋਂ ਖਿਸਕਣ ਲੱਗੇ ਤਾਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਚਾਰਾਂ ਔਰਤਾਂ ਨੂੰ ਕਾਬੂ ਕਰ ਲਿਆ। ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਚਾਰੇ ਮੁਲਜ਼ਮਾਂ ’ਤੇ ਇਮਮੋਰਲ ਟਰੈਫਿਕ ਪ੍ਰੀਵੈਂਸ਼ਨ ਐਕਟ 1956 ਤਹਿਤ ਮਾਮਲਾ ਦਰਜ ਕੀਤਾ ਗਿਆ।