ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲਾਂ ਸਮੇਤ ਮੁਲਜ਼ਮ ਅੜਿੱਕੇ
ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਮੇਤ ਇਕ ਆਰੋਪੀ ਪੁਲਿਸ ਅੜਿਕੇ
Publish Date: Wed, 07 Jan 2026 06:57 PM (IST)
Updated Date: Thu, 08 Jan 2026 04:09 AM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲ ਸਮੇਤ ਇੱਕ ਆਰੋਪੀ ਨੂੰ ਕਾਬੂ ਕਰ ਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਭੈੜੇ ਅਨਸਰਾਂ ਦੀ ਭਾਲ ਲਈ ਉਹ ਗਰੀਨ ਵੈਲੀ ਕਾਲੋਨੀ ਮਹੇੜੂ ਤੋਂ ਥੋੜ੍ਹਾ ਅੱਗੇ ਸ਼ੱਕੀ ਵਾਹਨਾਂ ਦੀ ਜਾਂਚ ਕਰ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਗੱਡੀ ਪੀ ਬੀ 08 ਈਐਫ 0627 ਮਾਰਕਾ ਮਹਿੰਦਰਾ ਥਾਰ ਰੰਗ ਕਾਲਾ ਆਉਂਦੀ ਦਿਖਾਈ ਦਿੱਤੀ। ਗੱਡੀ ਚਾਲਕ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਭੱਜਣ ਲੱਗਾ। ਜਿਸ ਨੂੰ ਸਾਥੀ ਕਰਮਚਾਰੀਆਂ ਨਾਲ ਕਾਬੂ ਕਰਕੇ ਜਦੋਂ ਉਸਦੀ ਜਾਂਚ ਕੀਤੀ ਤਾਂ ਉਸ ਦੀ ਗੱਡੀ ਵਿੱਚੋਂ 156 ਨਸ਼ੀਲੀਆਂ ਗੋਲੀਆਂ ਅਤੇ 228 ਨਸ਼ੀਲੇ ਕੈਪਸੂਲ ਬਰਾਮਦ ਹੋਏ। ਉਕਤ ਆਰੋਪੀ ਦਿਲਪ੍ਰੀਤ ਸਿੰਘ ਉਰਫ ਮਨੂ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਮਕਾਨ ਨੰਬਰ 27 ਨਿਊ ਜਵਾਹਰ ਨਗਰ ਜਲੰਧਰ ਨੂੰ ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।