ਆਸਟ੍ਰੀਆ ਮੇਡ ਗਲਾਕ ਪਿਸਟਲ ਨਾਲ ਇਕ ਕਾਬੂ
ਜਾਸ, ਕਪੂਰਥਲਾ : ਸੀਆਈਏ
Publish Date: Sun, 01 Feb 2026 10:16 PM (IST)
Updated Date: Sun, 01 Feb 2026 10:19 PM (IST)
ਜਾਸ, ਕਪੂਰਥਲਾ : ਸੀਆਈਏ ਸਟਾਫ ਦੀ ਟੀਮ ਨੇ ਆਸਟ੍ਰੀਆ ਮੇਡ ਗਲਾਕ ਪਿਸਟਲ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਸਿਟੀ ’ਚ ਮੁਲਜ਼ਮ ਵਿਰੁੱਧ ਆਰਮਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੇ ਏਐੱਸਆਈ ਜਸਬੀਰ ਸਿੰਘ ਪੁਲਿਸ ਟੀਮ ਨਾਲ ਦਾਣਾ ਮੰਡੀ ਖੇਤਰ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਬਾਗ ਸਿੰਘ ਉਰਫ ਸੁੱਖਾ ਵਾਸੀ ਪਿੰਡ ਜੱਬੋਵਾਲ ਥਾਣਾ ਸੁਲਤਾਨਪੁਰ ਲੋਧੀ, ਜੋ ਪਹਿਲਾਂ ਤੋਂ ਹੀ ਕਈ ਹੱਤਿਆ ਦੀ ਕੋਸ਼ਿਸ਼ (ਧਾਰਾ 307) ਦੇ ਮਾਮਲੇ ’ਚ ਨਾਮਜ਼ਦ ਹੈ, ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਲਿਆ ਕੇ ਗਾਹਕਾਂ ਨੂੰ ਵੇਚਦਾ ਹੈ। ਮੁਖਬਰ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਇਸ ਸਮੇਂ ਦਾਣਾ ਮੰਡੀ ਕੋਲ ਕਿਸੇ ਗਾਹਕ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਉਸ ਕੋਲ ਪਿਸਟਲ ਵੀ ਹੈ। ਸੂਚਨਾ ਦੇ ਆਧਾਰ ’ਤੇ ਸੀਆਈਏ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 9 ਐੱਮਐੱਮ ਗਲਾਕ 19 ਐਕਸ ਆਸਟ੍ਰੀਆ ਮੇਡ ਪਿਸਟਲ ਮੈਗਜ਼ੀਨ ਸਮੇਤ ਬਰਾਮਦ ਹੋਈ। ਉਹ ਇਸ ਸਬੰਧੀ ਕੋਈ ਜਾਇਜ਼ ਲਾਈਸੈਂਸ ਪੇਸ਼ ਨਹੀਂ ਕਰ ਸਕਿਆ। ਮੁਲਜ਼ਮ ਵਿਰੁੱਧ ਆਰਮਸ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ।