ਪੀਰ ਬਾਬਾ ਸਿਹਰਿਆਂ ਵਾਲਾ ਦਾ ਮੇਲਾ 12 ਨੂੰ
ਪੀਰ ਬਾਬਾ ਸਿਹਰਿਆਂ ਵਾਲਾ ਦਾ ਮੇਲਾ 12 ਮਾਰਚ ਨੂੰ
Publish Date: Sun, 08 Mar 2026 08:16 PM (IST)
Updated Date: Sun, 08 Mar 2026 08:18 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੀਰ ਬਾਬਾ ਸਿਹਰਿਆਂ ਵਾਲਾ ਦਾ ਸਲਾਨਾ ਮੇਲਾ 12 ਮਾਰਚ ਦਿਨ ਵੀਰਵਾਰ ਨੂੰ ਕੋਮਲ ਕੰਡਾ ਦੇਵਾ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਮੁੱਖ ਸੇਵਾਦਾਰ ਪ੍ਰਦੀਪ ਕੁਮਾਰ ਕੰਡਾ ਨੇ ਦੱਸਿਆ ਕਿ 11 ਮਾਰਚ ਦਿਨ ਬੁੱਧਵਾਰ ਸ਼ਾਮ 7 ਵਜੇ ਮਹਿੰਦੀ ਦੀ ਰਸਮ ਹੋਵੇਗੀ। ਉਨ੍ਹਾਂ ਦੱਸਿਆ ਕਿ 12 ਮਾਰਚ ਦਿਨ ਵੀਰਵਾਰ ਸਵੇਰੇ 11 ਵਜੇ ਦਰਬਾਰ ’ਤੇ ਝੰਡਾ ਤੇ ਚਾਦਰ ਚੜਾਉਣ ਦੀ ਰਸਮ ਨਿਭਾਈ ਜਾਵੇਗੀ। ਉਪਰੰਤ 12 ਵਜੇ ਅਤੁੱਟ ਲੰਗਰ ਤੇ ਵੱਖ-ਵੱਖ ਤਰਾਂ ਦੇ ਸਟਾਲ ਲਗਾਏ ਜਾਣਗੇ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਮੌਕੇ ’ਤੇ ਪਹੁੰਚ ਕੇ ਆਪਣੀ ਹਾਜ਼ਰੀ ਭਰਨ। ਇਸ ਮੌਕੇ ਦੇਵਾ ਕੋਮਲ ਕੰਡਾ ਤੇ ਮੁੱਖ ਸੇਵਾਦਾਰ ਪ੍ਰਦੀਪ ਕੁਮਾਰ ਕੰਢਾ ਤੋਂ ਇਲਾਵਾ ਮੋਨੂੰ ਭੰਡਾਰੀ, ਵਿਜੇ ਕੁਮਾਰ ਠਾਕਰ, ਰਮਨਦੀਪ ਕੰਢਾ, ਮੋਨੂੰ ਧੀਰ, ਗੁਰਮੀਤ ਸਿੰਘ ਜਰਮਨ, ਦੀਪਕ ਕੁਮਾਰ, ਸੰਜੀਵ ਕੁਮਾਰ ਨਰੂਲਾ ਆਦਿ ਵੀ ਹਾਜ਼ਰ ਸਨ।