ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਲਈ ਯਾਤਰਾ ਅੱਜ
ਸੰਗਤਾਂ ਲਈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਲਈ ਯਾਤਰਾ 15 ਮਾਰਚ ਨੂੰ
Publish Date: Sat, 14 Mar 2026 07:35 PM (IST)
Updated Date: Sat, 14 Mar 2026 07:36 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਾਬਾ ਫਤਿਹ ਸਿੰਘ ਵੈੱਲਫੇਅਰ ਸੁਸਾਇਟੀ (ਰਜਿ.) ਬਾਬਾ ਫਤਿਹ ਸਿੰਘ ਨਗਰ ਫਗਵਾੜਾ ਵੱਲੋਂ ਸਾਧ ਸੰਗਤ ਫਗਵਾੜਾ ਦੇ ਭਰਪੂਰ ਸਹਿਯੋਗ ਨਾਲ ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਸੰਗਤਾਂ ਲਈ 15 ਮਾਰਚ, 2026 ਦਿਨ ਐਤਵਾਰ ਸਵੇਰੇ 7 ਵਜੇ ਬਾਬਾ ਫਤਿਹ ਸਿੰਘ ਨਗਰ ਫਗਵਾੜਾ ਤੋਂ ਗੁਰਦੁਆਰਾ ਕੁੰਮਾ ਮਾਸ਼ਕੀ ਛੰਨ ਢੇਰਾ-ਰੋਪੜ, ਗੁਰਦੁਆਰਾ ਅਟਕ ਸਾਹਿਬ ਪਿੰਡ ਜਹਤੀ ਮਾਜਾ, ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ, ਮੋਰਿੰਡਾ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਲਈ ਯਾਤਰਾ ਕਰਵਾਈ ਜਾਵੇਗੀ। ਸੁਸਾਇਟੀ ਦੇ ਚੇਅਰਮੈਨ ਮੇਜਰ ਸਿੰਘ ਸੈਣੀ, ਰਾਮਪਾਲ ਸਿੰਘ ਪ੍ਰਧਾਨ ਤੇ ਜਨਰਲ ਸਕੱਤਰ ਜਤਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਹਰ ਸਾਲ ਸੰਗਤਾਂ ਨੂੰ ਗੁਰਧਾਮਾਂ ਦੀ ਯਾਤਰਾ ਕਰਵਾਈ ਜਾਂਦੀ ਹੈ ਤੇ ਸੰਗਤਾਂ ਵਿਚ ਯਾਤਰਾ ਲਈ ਭਾਰੀ ਉਤਸ਼ਾਹ ਹੈ।