ਪੰਡਿਤ ਰਾਹੁਲ ਸ਼ਾਸਤਰੀ ਦਾ ਦਿੱਲੀ ਵਿਖੇ ਹੋਇਆ ਵਿਸ਼ੇਸ਼ ਸਨਮਾਨ
ਫਗਵਾੜਾ ਦੇ ਉੱਘੇ ਜੋਤਸ਼ੀ ਪੰਡਿਤ ਰਾਹੁਲ ਸ਼ਾਸਤਰੀ ਦਾ ਦਿੱਲੀ ਵਿਖੇ ਹੋਇਆ ਵਿਸ਼ੇਸ਼ ਸਨਮਾਨ
Publish Date: Mon, 09 Mar 2026 08:55 PM (IST)
Updated Date: Mon, 09 Mar 2026 08:57 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੇ ਪ੍ਰਸਿੱਧ ਤੇ ਨੌਜਵਾਨ ਜੋਤਸ਼ੀ ਤੇ ਵਾਸਤੂ ਐਕਸਪਰਟ ਪੰਡਿਤ ਰਾਹੁਲ ਸ਼ਾਸਤਰੀ ਨੂੰ ਦਿੱਲੀ ਵਿਖੇ ਆਯੋਜਿਤ ‘ਸਮਸਤ ਭਾਰਤ ਜੋਤਿਸ਼ ਉਤਕ੍ਰਿਸ਼ਟ ਪੁਰਸਕਾਰ’ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਸਾਵਿੱਤਰੀ ਠਾਕੁਰ ਤੇ ਨਾਗਾਲੈਂਡ ਦੇ ਉੱਚ ਸਿੱਖਿਆ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਤੇਮਜੇਨ ਇਮਨਾ ਅਲੋਂਗ ਮੁੱਖ ਮਹਿਮਾਨਾਂ ਵਜੋਂ ਹਾਜ਼ਰ ਸਨ। ਪੰਡਿਤ ਰਾਹੁਲ ਸ਼ਾਸਤਰੀ ਨੇ ਦੱਸਿਆ ਕਿ ਇਹ ਸਮਾਗਮ ‘ਸਮਸਤ ਭਾਰਤ ਰਾਸ਼ਟਰੀਯ ਪਤ੍ਰਿਕਾ’ ਵੱਲੋਂ ਰਸਾਲੇ ਦੀ ਮੁੱਖ ਸੰਪਾਦਕ ਨੀਮਾ ਤਮਾਂਗ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ, ਜਿਨ੍ਹਾਂ ਨੇ ਸਾਰੇ ਵਿਦਵਾਨਾਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਅਧਿਆਤਮਿਕਤਾ, ਗਿਆਨ ਤੇ ਸੱਭਿਆਚਾਰ ਦਾ ਸੁੰਦਰ ਸੰਗਮ ਦੇਖਣ ਨੂੰ ਮਿਲਿਆ। ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿਦਵਾਨਾਂ ਨੇ ਜੋਤਿਸ਼ ਤੇ ਧਰਮ ਦੇ ਸਮਾਜਿਕ ਮਹੱਤਵ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਪੰਡਿਤ ਰਾਹੁਲ ਸ਼ਾਸਤਰੀ ਨੇ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਸਾਵਿੱਤਰੀ ਠਾਕੁਰ ਵੱਲੋਂ ਖਾਸ ਤੌਰ ’ਤੇ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਹੌਸਲਾ ਅਫਜਾਈ ਕੀਤੀ ਗਈ। ਕੇਂਦਰੀ ਮੰਤਰੀ ਨੇ ਕਿਹਾ ਕਿ ਜੋਤਿਸ਼ ਇਕ ਪ੍ਰਮਾਣਿਤ ਵਿਗਿਆਨ ਹੈ, ਜੋ ਰਾਮਾਇਣ ਤੇ ਮਹਾਭਾਰਤ ਕਾਲ ਤੋਂ ਭਾਰਤ ਵਿਚ ਪ੍ਰਚੱਲਿਤ ਹੈ। ਇਸ ਵਿਗਿਆਨ ਬਾਰੇ ਅਜੋਕੇ ਸਮਾਜ ਵਿਚ ਜੋ ਗਲਤ ਧਾਰਨਾ ਬਣ ਚੁੱਕੀ ਹੈ, ਉਸਨੂੰ ਦੂਰ ਕਰਨਾ ਤੇ ਸਾਡੀ ਇਸ ਪੁਰਾਤਨ ਵਿਦਿਆ ਨੂੰ ਮੁੜ ਸਿਖਰਾਂ ’ਤੇ ਲੈ ਕੇ ਜਾਣਾ ਵਿਦਵਾਨ ਜੋਤਿਸ਼ੀਆਂ ਦਾ ਫਰਜ਼ ਹੋਣਾ ਚਾਹੀਦਾ ਹੈ।