ਫਗਵਾੜਾ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਨੇ ਬਣਾਈ 51 ਮੈਂਬਰੀ ਟੀਮ
ਫਗਵਾੜਾ ਸ੍ਰੋਮਣੀ ਅਕਾਲੀ ਦਲ ਦਿਹਾਤੀ ਨੇ ਬਣਾਈ 51 ਮੈਂਬਰ ਟੀਮ
Publish Date: Thu, 02 Apr 2026 07:32 PM (IST)
Updated Date: Thu, 02 Apr 2026 07:34 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਵੱਲੋਂ ਦਿਹਾਤੀ ਦੇ ਟਕਸਾਲੀ ਤੇ ਯੂਥ ਨੂੰ ਵੱਡਾ ਮਾਣ ਸਤਿਕਾਰ ਦਿੰਦਿਆਂ 51 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ ਕੀਤਾ। ਰਜਿੰਦਰ ਸਿੰਘ ਚੰਦੀ ਵੱਲੋਂ ਸੀਨੀਅਰ ਅਹੁਦੇਦਾਰਾਂ ਦੇ ਸਲਾਹ-ਮਸ਼ਵਰੇ ਨਾਲ ਇਹ ਟੀਮ ਗਠਿਤ ਕੀਤੀ ਗਈ ਜਿਸ ਵਿਚ ਰਜਿੰਦਰ ਸਿੰਘ ਚੰਦੀ ਚੇਅਰਮੈਨ, ਸਤਵਿੰਦਰ ਸਿੰਘ ਘੁੰਮਣ, ਗੁਰਦੀਪ ਸਿੰਘ ਖੇੜਾ, ਅਵਤਾਰ ਸਿੰਘ ਮੰਗੀ, ਬਲਜਿੰਦਰ ਸਿੰਘ ਫਤਹਿਗੜ੍ਹ, ਬਿੰਦਰ ਸਿੰਘ ਰਾਵਲਪਿੰਡੀ, ਅੰਮ੍ਰਿਤਪਾਲ ਸਿੰਘ ਕੁਲਾਰ, ਤਜਿੰਦਰਪਾਲ ਸਿੰਘ ਬਿੱਟਾ, ਸ਼ਰਨਜੀਤ ਸਿੰਘ ਅਟਵਾਲ, ਗੁਰਵਿੰਦਰ ਸਿੰਘ ਵਿੱਕੀ, ਸਰੂਪ ਸਿੰਘ ਖਲਵਾੜਾ, ਅਜਾਇਬ ਸਿੰਘ ਹਰਬੰਸਪੁਰ, ਪਰਮਿੰਦਰ ਸਿੰਘ ਲਾਡੀ, ਪਰਮਜੀਤ ਸਿੰਘ ਸੰਘਾ, ਹਰਦੀਪ ਸਿੰਘ ਰਿਹਾਣਾ ਜੱਟਾ, ਗੁਰਦਾਵਰ ਸਿੰਘ ਭਾਖੜੀਆਣਾ, ਬਹਾਦਰ ਸਿੰਘ ਸੰਗਤਪੁਰ, ਸਤਨਾਮ ਸਿੰਘ ਰਾਣੀਪੁਰ, ਬਲਜਿੰਦਰ ਸਿੰਘ ਮਾਨਾਂਵਾਲੀ, ਸੁਰਿੰਦਰ ਸਿੰਘ ਖਾਲਸਾ, ਜਸਪਾਲ ਸਿੰਘ ਖੰਗੂੜਾ, ਮਨਜੀਤ ਸਿੰਘ ਖੁਰਮਪੁਰ, ਗਿਆਨ ਸਿੰਘ ਦੁੱਗ, ਬਲਦੇਵ ਸਿੰਘ ਬਬੇਲੀ, ਜਸਵਿੰਦਰ ਸਿੰਘ ਡੁਮੇਲੀ, ਸੁਖਦੇਵ ਸਿੰਘ ਸਾਹਨੀ, ਜੋਗਾ ਸਿੰਘ ਢੱਡੇ, ਮਹਿੰਦਰ ਸਿੰਘ ਲੱਖਪੁਰ, ਮੱਸਾ ਸਿੰਘ ਚੈਅੜ, ਗੁਰਸ਼ਰਨ ਸਿੰਘ ਲਾਲੀ, ਸੁਰਜੀਤ ਸਿੰਘ ਅਠੌਲੀ, ਸੁਰਜੀਤ ਸਿੰਘ ਉੱਚਾ ਪਿੰਡ, ਰਣਜੀਤ ਸਿੰਘ ਹਰਦਾਸਪੁਰ, ਰਜਿੰਦਰ ਸਿੰਘ ਨੰਗਲ, ਬਿੰਦਰ ਸਿੰਘ ਨੰਗਲ ਮੱਝਾ, ਸਤਨਾਮ ਸਿੰਘ ਚਹੇੜੂ, ਮਨਜੀਤ ਸਿੰਘ ਰਣਧੀਰਗੜ੍ਹ, ਅਮਰਜੀਤ ਸਿੰਘ ਅੰਬੇਡਕਰ ਨਗਰ, ਅਮਰੀਕ ਸਿੰਘ ਬੁਹਾਨੀ, ਲਾਲ ਸਿੰਘ ਰਾਣੀਪੁਰ, ਵਲੈਤੀਰਾਮ ਜਮਾਲਪੁਰ, ਬਲਦੇਵ ਸਿੰਘ ਜਗਤਪੁਰ ਜੱਟਾ, ਚਰਨ ਸਿੰਘ ਮੌਲੀ, ਸੁਖਦੇਵ ਸਿੰਘ ਨਰੂੜ, ਰਣਜੀਤ ਸਿੰਘ ਖੇੜਾ, ਨਿਰਵੈਰ ਸਿੰਘ ਵਾਹਦ, ਸਤਪਾਲ ਸਿੰਘ ਕਿਸ਼ਨਪੁਰ, ਗੁਰਦੀਪ ਸਿੰਘ ਮਾਣਕ, ਮਨਵੀਰ ਸਿੰਘ ਮੀਰਾਪੁਰ, ਹਰਦੀਪ ਸਿੰਘ ਬਘਾਣਾ, ਹਰਜਿੰਦਰ ਸਿੰਘ ਚਿਹੇੜੂ, ਸੁਰਜੀਤ ਸਿੰਘ ਗੰਡਮ ਆਦਿ ਮੈਂਬਰ ਬਣਾਏ ਗਏ। ਇਸ ਮੌਕੇ ਰਜਿੰਦਰ ਸਿੰਘ ਚੰਦੀ ਨੇ ਆਖਿਆ ਕਿ ਪਿੰਡਾਂ ਦੇ ਲੋਕਾਂ ਦੀ ਬਣਾਈ ਇਹ ਟੀਮ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੀ ਟੀਮ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਦਿਨ ਰਾਤ ਕੰਮ ਕਰਕੇ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਵੇਗੀ। ਚੰਦੀ ਨੇ ਦੱਸਿਆ ਕਿ ਇਸ ਟੀਮ ਨਾਲ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਵੀ ਜਿੱਤ ਪ੍ਰਾਪਤ ਕਰਨ ਵਿਚ ਅਹਿਮ ਰੋਲ ਅਦਾ ਕੀਤਾ। ਇਸ ਮੌਕੇ ਨਵ-ਨਿਯੁਕਤ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਟੀਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਸ਼ਹਿਰੀ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਵਾਹਦ ਨੇ ਵਧਾਈ ਦਿੱਤੀ ਤੇ ਆਖਿਆ ਸ਼੍ਰੋਮਣੀ ਅਕਾਲੀ ਦਲ ਇਕ ਇਹੋ-ਜਿਹੀ ਪਾਰਟੀ ਹੈ, ਜਿਸ ਵਿਚ ਹਰ ਵਰਗ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਗਿਆ।