ਫਗਵਾੜਾ ਦਿਹਾਤੀ ਐੱਸਸੀ ਵਿੰਗ ਦੀ ਨਵ-ਨਿਯੁਕਤ ਟੀਮ ਟਕਸਾਲੀ : ਰਜਿੰਦਰ ਚੰਦੀ
ਫਗਵਾੜਾ ਦਿਹਾਤੀ ਐਸ. ਸੀ. ਵਿੰਗ ਦੀ ਨਵਨਿਯੁਕਤ ਟੀਮ ਟਕਸਾਲੀ :- ਰਜਿੰਦਰ ਚੰਦੀ
Publish Date: Sun, 22 Mar 2026 06:58 PM (IST)
Updated Date: Mon, 23 Mar 2026 04:11 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਨੇ ਫਗਵਾੜਾ ਦਿਹਾਤੀ ਐੱਸਸੀ ਵਿੰਗ ਦੇ ਅਹੁੱਦੇਦਾਰਾਂ ਦਾ ਐਲਾਨ ਕਰਦਿਆ ਫਗਵਾੜਾ ਸ੍ਰੋਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਉਨ੍ਹਾਂ ਨੂੰ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਲਾਹੀ ਰੋਡ ਵਿਖੇ ਰੱਖੇ ਗਏ ਸਮਾਗਮ ਦੌਰਾਨ ਸ੍ਰੋ੍ਰਮਣੀ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਵਾਹਦ ਅਤੇ ਦਿਹਾਤੀ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਐਸ. ਸੀ. ਵਿੰਗ ਦੁਆਬਾ ਜੌਨ ਦੇ ਪ੍ਰਧਾਨ ਕੁਲਦੀਪ ਸਿੰਘ ਬੂਲੇ ਅਤੇ ਦਿਹਾਤੀ ਪ੍ਰਧਾਨ ਸੁਰਿੰਦਰ ਸਿੰਘ ਦੇਸਲ ਵੀ ਵਿਸੇਸ਼ ਤੋਰਤੇ ਪੁੱਜੇ ਅਤੇ ਉਨ੍ਹਾਂ ਨੇ ਆਖਿਆ ਕਿ ਇਹ ਨਿਯੁੱਕਤੀਆਂ ਸ੍ਰੋਮਣੀ ਅਕਾਲੀ ਦਲ ਦਿਹਾਤੀ ਦੇ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਸਿਫਾਰਿਸ ਤੇ ਐਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਵਲੋ ਕੀਤੀਆਂ ਗਈਆਂ। ਇਸ ਮੌਕੇ ਰਜਿੰਦਰ ਸਿੰਘ ਚੰਦੀ ਨੇ ਆਖਿਆ ਕਿ ਬਿੰਦਰ ਸਿੰਘ ਰਾਵਲਪਿੰਡੀ ਨੂੰ ਦਿਹਾਤੀ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ ਜੋ ਕਿ ਇਹ ਟਕਸਾਲੀ ਅਕਾਲੀ ਪਰਿਵਾਰ ਹੈ ਅਤੇ ਉਨ੍ਹਾਂ ਦੀ ਨੂੰਹ ਮੌਜੂਦਾ ਜਿਲ੍ਹਾ ਪ੍ਰੀਸਦ ਮੈਂਬਰ ਹੈ । ਚੰਦੀ ਨੇ ਇਹ ਵੀ ਦੱਸਿਆ ਕਿ ਐਸ. ਸੀ. ਵਿੰਗ ਦਿਹਾਤੀ ਦੀ ਜੋ ਇਹ ਟੀਮ ਬਣਾਈ ਗਈ ਹੈ ਉਹ ਸਾਰੀ ਮਿਹਨਤੀ ਅਤੇ ਲਗਨ ਨਾਲ ਕੰਮ ਕਰਨ ਵਾਲੀ ਹੈ । ਇਸ ਮੌਕੇ ਤੇ ਨਵ-ਨਿਯੁਕਤ ਐਸ. ਸੀ. ਵਿੰਗ ਦੀ ਦਿਹਾਤੀ ਟੀਮ ਜਿਨ੍ਹਾਂ ’ਚ ਬਿੰਦਰ ਸਿੰਘ ਰਾਵਲਪਿੰਡੀ ਪ੍ਰਧਾਨ, ਮੋਹਨ ਸਿੰਘ ਵਾਹਦ ਸੀਨੀਅਰ ਮੀਤ ਪ੍ਰਧਾਨ, ਮੱਸਾ ਸਿੰਘ ਚੈੜ ਸੀਨੀਅਰ ਮੀਤ ਪ੍ਰਧਾਨ, ਲਖਵਿੰਦਰ ਸਿੰਘ ਮਲਕਪੁਰ ਮੀਤ ਪ੍ਰਧਾਨ, ਵਲੈਤੀ ਰਾਮ ਜਮਾਲਪੁਰ ਮੀਤ ਪ੍ਰਧਾਨ, ਕੁਲਦੀਪ ਸਿੰਘ ਮਾਹੀ ਜਗਪਾਲਪੁਰ ਸਕੱਤਰ ਜਨਰਲ, ਜੰਗ ਬਹਾਦਰ ਭਾਖੜੀਆਣਾ ਜਨਰਲ ਸਕੱਤਰ, ਮਾਣਕ ਰਾਜ ਰਾਮਪੁਰ ਸੁੰਨੜਾ ਜਨਰਲ ਸਕੱਤਰ,ਸੁਖਵਿੰਦਰ ਸਿੰਘ ਮਲਕਪੁਰ ਸਕੱਤਰ, ਬਲਵੀਰ ਖਲਵਾੜਾ ਸਕੱਤਰ, ਬਲਵਿੰਦਰ ਰਾਮ ਮੀਰਾਂਪੁਰ ਸਕੱਤਰ ਆਦਿ ਨਵੇਂ ਬਣੇ ਅਹੁੱਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਅਹੁੱਦੇਦਾਰਾਂ ਨੇ ਆਖਿਆ ਕਿ ਉਹ ਸ੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਅਤੇ ਅਸੀ ਪਾਰਟੀ ਦੀ ਚੜ੍ਹਦੀ ਕਲਾ ਲਈ ਕੋਈ ਕਸਰ ਨਹੀ ਛੱਡਾਂਗੇ ਅਤੇ 2027 ਵਿਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਵੱਡਾ ਹੰਭਲਾ ਮਾਰਾਂਗੇ। ਇਸ ਮੌਕੇ ਸਤਵਿੰਦਰ ਸਿੰਘ ਘੁੰਮਣ, ਸਰਨਜੀਤ ਸਿੰਘ ਅਟਵਾਲ, ਗੁਰਦੀਪ ਸਿੰਘ ਖੇੜਾ, ਪਰਮਿੰਦਰ ਸਿੰਘ ਲਾਡੀ, ਬਲਜਿੰਦਰ ਸਿੰਘ ਫਤਹਿਗੜ੍ਹ, ਸੁਰਿੰਦਰ ਸਿੰਘ ਦਰਵੇਸ਼ ਪਿੰਡ, ਜੋਗਾ ਸਿੰਘ ਢੱਡੇ, ਰਜਿੰਦਰ ਸਿੰਘ ਨੰਗਲ, ਰਣਜੀਤ ਸਿੰਘ ਜੀਤੀ, ਸੰਨੀ ਸਾਹਨੀ, ਸੁਖਦੇਵ ਸਿੰਘ ਬਾਂਸਲ, ਨਛੱਤਰ ਸਿੰਘ, ਤੀਰਥ ਸਿੰਘ, ਵਿੱਕੀ ਪਾਸ਼ਟਾ, ਗਿਆਨ ਸਿੰਘ ਦੁੱਗ, ਪਰਮਜੀਤ ਸਿੰਘ ਜਗਜੀਤਪੁਰ, ਸੁਖਨਿੰਦਰ ਸਿੰਘ ਮਾਣਕ, ਅਮਰਜੀਤ ਸਿੰਘ ਮਾਣਕ, ਜਸਵੀਰ ਸਿੰਘ ਰਾਣੀਪੁਰ, ਬਿੰਦਰ ਸਿੰਘ ਨੰਗਲ ਮੱਝਾ, ਚਰਨ ਸਿੰਘ ਮੌਲੀ, ਰਣਜੀਤ ਸਿੰਘ ਹਰਦਾਸਪੁਰ, ਸੁਰਜੀਤ ਸਿੰਘ ਗੰਡਵਾ, ਮਹਿੰਦਰ ਸਿੰਘ ਪੰਚ ਤੋ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਤੇ ਆਗੂ ਹਾਜ਼ਰ ਸਨ।