ਬੇਗੋਵਾਲ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ
ਆਮ ਆਦਮੀ ਕਲੀਨਿਕ ਬੇਗੋਵਾਲ ਵਿਖੇ ਮਿਲਣਗੀਆਂ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂਵਾ : ਡਾ ਪ੍ਰੇਮ ਕੁਮਾਰ
Publish Date: Sat, 28 Mar 2026 08:01 PM (IST)
Updated Date: Sun, 29 Mar 2026 04:15 AM (IST)

ਆਮ ਆਦਮੀ ਕਲੀਨਿਕ ਬੇਗੋਵਾਲ ਵਿਖੇ ਮਿਲਣਗੀਆਂ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾ : ਡਾ ਪ੍ਰੇਮ ਕੁਮਾਰ ਸੁਖਜਿੰਦਰ ਸਿੰਘ ਮੁਲਤਾਨੀ\ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ, ਬੇਗੋਵਾਲ\ਨਡਾਲਾ : ਸ਼ਨੀਵਾਰ ਨੂੰ ਆਮ ਲੋਕਾਂ ਨੂੰ ਘਰਾ਼ ਦੇ ਨਜ਼ਦੀਕ ਸਿਹਤ ਸਹੂਲਤਾਂਵਾ਼ ਦੇਣ ਦੇ ਉਦੇਸ਼ ਨਾਲ ਬੇਗੋਵਾਲ ਵਿਖੇ ਆਮ ਆਦਮੀ ਕਲੀਨਿਕ ਦਾ ਵਰਚੁਆਲ ਉਦਘਾਟਨ ਕੀਤਾ ਗਿਆ । ਬੇਗੋਵਾਲ ਵਿਖੇ ਨਵੇਂ ਖੁੱਲ੍ਹੇ ਆਮ ਆਦਮੀ ਕਲੀਨਿਕ ਦੇ ਉਦਘਾਟਨ ਮੌਕੇ ਤੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਭੁਲੱਥ, ਡਾ ਰਣਦੀਪ ਸਿੰਘ ਸਹੋਤਾ ਜ਼ਿਲ੍ਹਾ ਟੀਕਾਕਰਣ ਅਫਸਰ ਕਪੂਰਥਲਾ, ਰੁਪਿੰਦਰ ਪਾਲ ਸਿੰਘ ਐਸਡੀਐਮ ਭੁਲੱਥ, ਡਾ ਪ੍ਰੇਮ ਕੁਮਾਰ ਐਸਐਮਓ ਸੀਐਚਸੀ ਬੇਗੋਵਾਲ, ਸੁਨੀਤਾ ਖਿੱਲਣ ਨਾਇਬ ਤਹਿਸੀਲਦਾਰ ਭੁਲੱਥ, ਦਲਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਬੂਟਾ ਸਿੰਘ ਵਾਇਸ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਅਸ਼ੋਕ ਬੱਤਰਾ ਪ੍ਰਧਾਨ ਸ਼ਹਿਰੀ ਏਰੀਆ, ਵਿਰਸਾ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਇਸ ਮੌਕੇ ਕਿਹਾ ਕਿ ਸਰਕਾਰ ਦਾ ਉਦੇਸ਼ ਆਮ ਲੋਕਾਂ ਨੂੰ ਹਰ ਤਰ੍ਹਾਂ ਦੀ ਸਿਹਤ ਸਹੂਲਤ ਘਰਾਂ ਦੇ ਨੇੜੇ ਮੁਹਈਆ ਕਰਵਾਉਣਾ ਹੈ। ਸਿਵਲ ਸਰਜਨ ਕਪੂਰਥਲਾ ਡਾ ਸੰਜੀਵ ਭਗਤ ਵੱਲੋਂ ਉਦਘਾਟਨ ਮੌਕੇ ਵਧਾਈ ਦਿੱਤੀ ਗਈ ਅਤੇ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਪੂਰੀ ਤਨਦੇਹੀ ਨਾਲ ਕੰਮ ਕਰਨ । ਸੀਨੀਅਰ ਮੈਡੀਕਲ ਅਫਸਰ ਡਾ ਪ੍ਰੇਮ ਕੁਮਾਰ ਨੇ ਦਸਿਆ ਕਿ ਬੇਗੋਵਾਲ ਵਿਖੇ ਨਵੇਂ ਖੁੱਲ੍ਹੇ ਆਮ ਆਦਮੀ ਕਲੀਨਿਕ ਵਿੱਚ ਟੈਸਟ, ਦਵਾਈਆਂ ਤੇ ਮਾਹਰ ਡਾਕਟਰ ਵੱਲੋਂ ਇਲਾਜ਼ ਦੀ ਮੁਫ਼ਤ ਸਿਹਤ ਸਹੂਲਤ ਉਪਲਬਧ ਹੈ। ਆਮ ਆਦਮੀ ਕਲੀਨਿਕ ਵਿੱਚ ਗੈਰਸੰਚਾਰੀ ਰੋਗਾਂ ਜਿਵੇਂ ਬੀਪੀ, ਸ਼ੂਗਰ, ਦੇ ਨਾਲ ਨਾਲ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਲਈ ਸਿਹਤ ਸਹੂਲਤਾਂ ਉਪਲਬਧ ਹਨ। ਉਹਨਾਂ ਲੋਕਾਂ ਨੂੰ ਇਹਨਾਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ । ਇਸ ਮੌਕੇ ਤੇ ਡਾ ਰਾਜਪਾਲ ਸਿੰਘ, ਡਾ ਪਵਨਪ੍ਰੀਤ ਕੌਰ, ਸਰਵਣ ਸਿੰਘ, ਹਰਵਿੰਦਰ ਸਿੰਘ, ਅਮਰਜੀਤ ਬਾਵਾ, ਸ਼ੁੱਭ ਸ਼ਰਮਾਂ ਫਾਰਮੇਸੀ ਅਫ਼ਸਰ, ਨੀਤੂ ਸਰੋਆ ਬੀਈਈ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।