ਭਾਜਪਾ ’ਚ ਸ਼ਾਮਲ ਹੋਏ ਪਿੰਡ ਚੱਕ ਦੋਨਾਂ ਦੇ ਸਰਪੰਚ ਤੇ ਪੰਚ
ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਹੋਏ ਭਾਜਪਾ ’ਚ ਸ਼ਾਮਿਲ
Publish Date: Sun, 01 Feb 2026 07:38 PM (IST)
Updated Date: Sun, 01 Feb 2026 07:40 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਜਪਾ ਜ਼ਿਲ੍ਹਾ ਕਪੂਰਥਲਾ ਦੇ ਖੋਜੇਵਾਲ (ਸਦਰ ਦੌਨਾਂ) ਮੰਡਲ ਵਿਖੇ ਸਰਕਲ ਪ੍ਰਧਾਨ ਸਰਬਜੀਤ ਸਿੰਘ ਦਿਓਲ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਦੇ ਫਾਰਮ ਹਾਊਸ ’ਤੇ ਭਾਜਪਾ ਹਲਕਾ ਕਪੂਰਥਲਾ ਤੋਂ ਮਹਿੰਦਰ ਸਿੰਘ ਬਲੇਰ ਦੇ ਯਤਨਾਂ ਸਦਕਾ ਪਰੇਮਪਾਲ ਸਰਪੰਚ ਪਿੰਡ ਚੱਕ ਦੋਨਾਂ, ਸੁਖਜੀਤ ਲਾਲ ਪੰਚ ਚੱਕ ਦੋਨਾਂ, ਬਲਵੀਰ ਸਿੰਘ ਪੱਖੋਵਾਲ, ਬਲਵਿੰਦਰ ਸਿੰਘ ਪੱਖੋਵਾਲ, ਸੁੱਚਾ ਸਿੰਘ ਬਲੇਰ, ਜਸਕਰਨ ਬਲੇਰ ਆਦਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਲ ਹੋਏ। ਇਸ ਮੌਕੇ ’ਤੇ ਐਡਵੋਕੇਟ ਹੈਰੀ ਸ਼ਰਮਾ ਤੇ ਕਪੂਰ ਚੰਦ ਥਾਪਰ ਜ਼ਿਲ੍ਹਾ ਮਹਾਂਮੰਤਰੀ, ਬਲਵਿੰਦਰ ਸਿੰਘ ਅਰਾਈਆਂਵਾਲ ਤੇ ਲੰਬੜਦਾਰ ਤੀਰਥ ਸਿੰਘ ਜ਼ਿਲ੍ਹਾ ਉਪ ਪ੍ਰਧਾਨ, ਲੱਕੀ ਸਰਪੰਚ ਮੰਡਲ ਪ੍ਰਧਾਨ ਸ਼ਹਿਰੀ, ਮੱਸਾ ਸਿੰਘ ਮਾਡਲ ਟਾਊਨ, ਨਿਰਮਲ ਸਿੰਘ ਨਾਹਰ ਐੱਸਸੀ ਮੋਰਚਾ ਪੰਜਾਬ ਉਪ ਪ੍ਰਧਾਨ, ਮਹਿੰਦਰ ਸਿੰਘ ਬਲੇਰ ਮੁੱਖ ਬੁਲਾਰਾ ਪੰਜਾਬ ਐੱਸਸੀ ਮੋਰਚਾ, ਰੋਸ਼ਨ ਸੱਭਰਵਾਲ ਜ਼ਿਲ੍ਹਾ ਪ੍ਰਧਾਨ ਐੱਸਸੀ ਮੋਰਚਾ, ਸੰਨੀ ਬੈਂਸ ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ, ਬਲਵੰਤ ਸਿੰਘ ਬੂਟਾਂ ਮੰਡਲ ਪ੍ਰਧਾਨ ਬੇਟ (ਕੋਤਵਾਲੀ), ਸੁਰਜੀਤ ਸਿੰਘ, ਰਵਿੰਦਰ ਸ਼ਰਮਾ, ਡਾ. ਅਮਰਨਾਥ ਤੇ ਵੱਡੀ ਗਿਣਤੀ ਵਿਚ ਲੀਡਰ ਤੇ ਵਰਕਰ ਹਾਜ਼ਰ ਸਨ।