ਪੈਨਸ਼ਨਰਜ ਐਸੋਸੀਏਸ਼ਨ ਬਲਾਕ ਭੁਲੱਥ 16 ਨੂੰ ਡੀਸੀ ਦਫ਼ਤਰ ਕਪੂਰਥਲਾ ਮੂਹਰੇ ਹੋਣ ਜਾ ਰਹੇ ਰੋਸ ਧਰਨੇ ’ਚ ਹੋਣਗੇ ਸ਼ਾਮਲ
ਪੈਨਸ਼ਨਰਜ ਐਸੋਸੀਏਸ਼ਨ ਬਲਾਕ ਭੁਲੱਥ 16 ਜਨਵਰੀ ਨੂੰ ਡੀਸੀ ਦਫ਼ਤਰ ਕਪੂਰਥਲਾ ਮੂਹਰੇ ਹੋਣ ਜਾ ਰਹੇ ਰੋਸ ਧਰਨੇ ਹੋਣਗੇ ਸ਼ਾਮਲ
Publish Date: Wed, 14 Jan 2026 07:06 PM (IST)
Updated Date: Thu, 15 Jan 2026 04:10 AM (IST)
ਗੁਰਬਚਨ ਸਿੰਘ ਚੀਮਾ ਪ੍ਰਧਾਨ, ਡਾ ਮੱਖਣ ਸਿੰਘ ਜਨਰਲ ਸਕੱਤਰ, ਜਸਵੰਤ ਵਿਰਲੀ ਪ੍ਰੈਸ ਸਕੱਤਰ ਜਾਣਕਾਰੀ ਦਿੰਦੇ ਹੋਏ ।
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ
ਨਡਾਲਾ : 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ, ਮਜ਼ਦੂਰ ਕਿਸਾਨ, ਮੁਲਾਜ਼ਮ, ਪੈਨਸ਼ਨਰਜ਼, ਟਰੇਡ ਯੂਨੀਅਨਾਂ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਪੰਜਾਬ ਭਰ ’ਚ ਸਮੂਹ ਡਿਪਟੀ ਕਮਿਸ਼ਨਰ ਦਫ਼ਤਰਾਂ ਮੂਹਰੇ ਦੁਪਹਿਰ 12 ਤੋਂ 3 ਵਜੇ ਤੱਕ ਰੋਸ ਧਰਨੇ ਦਿੱਤੇ ਜਾਣਗੇ। ਇਹ ਧਰਨੇ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਮਨਰੇਗਾ ਦੀ ਜਗ੍ਹਾ ਜੀ ਰਾਮ ਜੀ ਬਿੱਲ ਲੈ ਕੇ ਆਉਣ, 44 ਲੇਬਰ ਕਾਨੂੰਨ ਰੱਦ ਕਰਕੇ 4 ਲੇਬਰ ਕੋਡ ਲਾਗੂ ਕਰਨਾ, ਕਰ ਮੁਫ਼ਤ ਵਪਾਰ ਸਮਝੋਤੇ ਵੱਲ ਜਾਣ, ਪੂਰਾ ਕਰਜ਼ਾ ਮੁਆਫ਼ੀ ਅਤੇ ਚਾਰ ਕਾਲੇ ਕਿਰਤ ਕਾਨੂੰਨਾਂ ਨੂੰ ਰੱਦ ਕਰਵਾਉਣ ਸਮੇਤ ਹੋਰ ਹੱਕੀ ਮੰਗਾਂ ਮਨਵਾਉਣ ਲਈ ਸਾਂਝੇ ਸੰਘਰਸ਼ ਦੀ ਸ਼ੁਰੂਆਤ ਵਜੋਂ ਕੀਤੇ ਜਾ ਰਹੇ ਹਨ। ਇਸੀ ਕੜੀ ਤਹਿਤ ਕਪੂਰਥਲਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਵੀ 12 ਤੋਂ 3 ਵਜੇ ਤੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਪੈਨਸ਼ਨਰਜ ਐਸੋਸੀਏਸ਼ਨ ਬਲਾਕ ਭੁਲੱਥ ਦੇ ਗੁਰਬਚਨ ਸਿੰਘ ਚੀਮਾ ਪ੍ਰਧਾਨ, ਡਾ. ਮੱਖਣ ਸਿੰਘ ਜਨਰਲ ਸਕੱਤਰ ਅਤੇ ਜਸਵੰਤ ਵਿਰਲੀ ਪ੍ਰੈਸ ਸਕੱਤਰ ਨੇ ਸਾਰੇ ਸਮੂਹ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਪੈਨਸ਼ਨਰਜ ਸਾਥੀਆਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਹੱਕੀ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਸਮੇਂ ਸਿਰ ਡੀਸੀ ਦਫ਼ਤਰ ਕਪੂਰਥਲਾ ਵਿਖੇ ਪਹੁੰਚਣ ਅਤੇ ਸਰਕਾਰ ਨੂੰ ਜਗਾਉਣ ਲਈ ਇਕਜੁੱਟ ਹੋਣ ।