ਪੈਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਨੇ ਦਿੱਤਾ ਰੋਸ ਧਰਨਾ
ਪੈਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਨੇ ਦਿਤਾ ਰੋਸ਼ ਧਰਨਾ
Publish Date: Mon, 06 Apr 2026 09:41 PM (IST)
Updated Date: Mon, 06 Apr 2026 09:44 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਮੰਡਲ ਫਗਵਾੜਾ ਵੱਲੋਂ ਮੰਡਲ ਦਫ਼ਤਰ ਬੰਗਾ ਰੋਡ ਫਗਵਾੜਾ ਵਿਖੇ ਸੂਬਾ ਕਮੇਟੀ ਦੇ ਪ੍ਰੋਗਰਾਮ ਅਨੁਸਾਰ ਧਰਨਾ ਦਿੱਤਾ ਗਿਆ। ਸੂਬਾ ਕਮੇਟੀ ਦੀ ਮੀਟਿੰਗ 4 ਅਪ੍ਰੈਲ 2026 ਨੂੰ ਮੋਗਾ ਵਿਖੇ ਹੋਈ ਸਟੇਟ ਵਰਕਿੰਗ ਕਮੇਟੀ ਮੀਟਿੰਗ ਵਿਚ ਲਏ ਗਏੇ ਫੈਸਲੇ ਅਨੁਸਾਰ ਡਿਜੀਟਲ ਲਾਈਵ ਸਰਟੀਫੀਕੇਟ ਦੇਣ ਨੂੰ ਲਾਜ਼ਮੀ ਦੀ ਥਾਂ ’ਤੇ ਆਪਸ਼ਨਲ ਕਰਨ ’ਤੇ 18 ਅਪ੍ਰੈਲ 2026 ਨੂੰ ਲੁਧਿਆਣਾ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਰੋਸ ਪਰਦਰਸ਼ਨ ਕਰਨ ਦੀ ਤਿਅਰੀ ਲਈ 6 ਅਪ੍ਰੈਲ 2026 ਤੋਂ 17 ਅਪ੍ਰੈਲ 2026 ਤਕ ਮੰਡਲ ਪੱਧਰ ’ਤੇ ਰੋਸ ਪਰਦਸ਼ਨ ਕੀਤੇ ਜਾਣਗੇ ਤੇ ਮੰਗ-ਪੱਤਰ ਦਿੱਤੇ ਜਾਣਗੇ। 18 ਅਪ੍ਰੈਲ 2026 ਨੂੰ ਲੁਧਿਆਣਾ ਵਿਖੇ ਉਕਤ ਦਰਸਾਏ ਅਨੁਸਾਰ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਸਬੰਧ ਵਿਚ ਮੰਡਲ ਫਗਵਾੜਾ ਵੱਲੋਂ ਧਰਨਾ ਦਿੱਤਾ ਗਿਆ, ਜਿਸ ਵਿਚ ਆਪਣੀਆਂ ਮੰਗਾਂ ਸੰਬਧੀ ਸਾਰੇ ਪੈਨਸ਼ਨਰਜ਼ ਸਾਥੀ ਮੰਡਲ ਫਗਵਾੜਾ ਵਿਖੇ ਹੋਰ ਸਾਥੀਆਂ ਸਮੇਤ ਪਹੁੰਚੇ।