ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਨੇ ਕੀਤੀਆਂ ਵਿਚਾਰਾਂ
ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਟਰਾਸਕੋ ਸਬ ਅਰਬਨ ਡਵੀਜ਼ਨ ਕਪੂਰਥਲਾ ਦੀ ਮੀਟਿੰਗ ਆਯੋਜਿਤ
Publish Date: Mon, 09 Feb 2026 09:55 PM (IST)
Updated Date: Mon, 09 Feb 2026 09:56 PM (IST)

ਕੈਪਸ਼ਨ: 9ਕੇਪੀਟੀ33 ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਟਰਾਸਕੋ ਸਬ ਅਰਬਨ ਡਵੀਜ਼ਨ ਕਪੂਰਥਲਾ ਦੀ ਆਯੋਜਿਤ ਮੀਟਿੰਗ ਦਾ ਦ੍ਰਿਸ਼ । ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਟਰਾਂਸਕੋ ਸਬ-ਅਰਬਨ ਡਿਵੀਜ਼ਨ ਕਪੂਰਥਲਾ ਦੀ ਮੀਟਿੰਗ ਸਵਿੰਦਰ ਸਿੰਘ ਬਟਾਰੀ ਪ੍ਰਧਾਨ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਵਿਚ ਵੱਖ-ਵੱਖ ਬਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰਾਂ ਵਿਰੋਧੀ ਨੀਤੀਆਂ ਦੀ ਸਖਤ ਵਿਰੋਧਤਾ ਕੀਤੀ, ਜਿਸ ਦਾ ਵੱਡਾ ਨੁਕਸਾਨ ਉਨ੍ਹਾਂ ਨੂੰ ਝੱਲਣਾ ਪੈ ਰਿਹਾ ਹੈ। ਪੈਨਸ਼ਨਰਾਂ ਦਾ ਡੀਏ 16% ਤੇ ਪੇ-ਕਮਿਸ਼ਨ ਦੀ ਰਿਪੋਰਟ ਅਨੁਸਾਰ 2:59 ਫੈਕਟਰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਵਿਚ ਪੈਨਸ਼ਨਰਾਂ ਦਾ ਵੱਡਾ ਹੱਥ ਸੀ, ਜਿਹੜੇ ਅੱਜ ਠੱਗੇ ਹੋਏ ਮਹਿਸੂਸ ਕਰਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸਰਕਲ ਪ੍ਰਧਾਨ ਮਹੰਮਦ ਯੂਨਿਸ ਅੰਸਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਲੋਕ ਵਿਰੋਧੀ ਕਾਨੂੰਨ ਲਿਆ ਕੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ, ਜਿਸ ਦੇ ਖਿਲਾਫ਼ ਕੇਦਰੀ ਜਥੇਬੰਦੀਆਂ ਵੱਲੋਂ ਸਾਂਝਾ ਸੰਘਰਸ਼ 12 ਫਰਵਰੀ ਨੂੰ ਕੀਤਾ ਜਾਵੇਗਾ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 70 ਸਾਲ ਉਮਰ ਪੂਰੀ ਕਰ ਚੁੱਕੇ ਪੈਨਸ਼ਨਰ 15 ਮਾਰਚ ਨੂੰ ਸਨਮਾਨਿਤ ਕੀਤੇ ਜਾਣਗੇ। ਮੀਟਿੰਗ ਵਿਚ ਨਾਨਕ ਰਾਮ ਕਾਰਜਕਾਰੀ ਇੰਜੀਨੀਅਰ ਨੂੰ ਬੇਦਾਗ ਰਿਟਾਇਰ ਹੋਣ ਦੀ ਖੁਸ਼ੀ ਵਿਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਵਿੰਦਰ ਸਿੰਘ ਬਟਾਰੀ, ਮਹੰਮਦ ਯੂਨਿਸ ਅੰਸਾਰੀ, ਹਰਪਾਲ ਸਿੰਘ, ਕਿਸ਼ਨ ਗੋਪਾਲ ਗੱਟੀ, ਹਿੰਦ ਭੂ•ਸ਼ਨ ਇੰਜੀਨੀਅਰ, ਸਿਵ ਦਰਸ਼ਨ ਕਪੂਰ, ਇੰਜੀਨੀਅਰ ਇੰਜੀਨੀਅਰ ਅਮਰਜੀਤ ਸਿੰਘ, ਬਲਵਿੰਦਰ ਸਿੰਘ, ਇੰਜੀਨੀਅਰ ਪਿਆਰਾ ਸਿੰਘ, ਨਿਰਮਲ ਰਾਏ ਆਦਿ ਹਾਜ਼ਰ ਸਨ।