ਪਰਲ ਪੀੜਤਾਂ ਦੀ ਮੀਟਿੰਗ ਆਯੋਜਿਤ
ਪਰਲ ਪੀੜਤਾਂ ਦੀ ਮੀਟਿੰਗ ਆਯੋਜਿਤ
Publish Date: Tue, 17 Mar 2026 10:07 PM (IST)
Updated Date: Tue, 17 Mar 2026 10:10 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪਰਲ ਪੀੜਤਾਂ ਦੀ ਇਕ ਮੀਟਿੰਗ ਮਹਿੰਦਰਪਾਲ ਸਿੰਘ ਦਾਨਗੜ੍ਹ ਕੌਮੀ ਪ੍ਰਧਾਨ ਇਨਸਾਫ਼ ਦੀ ਅਵਾਜ਼ ਦੀ ਅਗਵਾਈ ਵਿਚ ਸਟੇਟ ਗੁਰਦੁਆਰਾ ਕਪੂਰਥਲਾ ਵਿਖੇ ਹੋਈ। ਮੀਟਿੰਗ ਵਿਚ ਲੋਕਾਂ ਨਾਲ ਪਰਲ ਕੰਪਨੀ ਵੱਲੋਂ ਮਾਰੀ ਗਈ ਠੱਗੀ ਕਾਰਨ ਲੋਕਾਂ ਦੇ ਫਸੇ ਕਰੋੜਾਂ ਰੁਪਏ ਵਾਪਸ ਕਰਵਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ, ਜਿਸ ਵਿਚ ਜਸਵੀਰ ਸਿੰਘ ਬਡਿਆਲ ਸਾਬਕਾ ਪ੍ਰਧਾਨ ਇਨਸਾਫ਼ ਦੀ ਆਵਾਜ਼ ਪੰਜਾਬ, ਜੋਧ ਸਿੰਘ ਥਾਂਦੀ ਜਨਰਲ ਸਕੱਤਰ ਪੰਜਾਬ ਤੇ ਪ੍ਰਧਾਨ ਮਾਝਾ ਜ਼ੋਨ, ਦਲਬੀਰ ਸਿੰਘ ਜੰਮੂ, ਸੁਰਜੀਤ ਸਿੰਘ ਖਾਲਸਾ, ਕੁਲਦੀਪ ਸਿੰਘ ਵਿਰਕ ਤੇ ਬੀਬੀ ਮਨਜੀਤ ਕੌਰ ਜੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿਚ ਕੌਮੀ ਪ੍ਰਧਾਨ ਦਾਨਗੜ੍ਹ ਨੇ ਪਰਲ ਪੀੜਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀਤੇ ਜਾ ਰਹੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਤੇ ਸੰਘਰਸ਼ ਵਿਚ ਸਾਥ ਦੇਣ ਦੀ ਅਪੀਲ ਵੀ ਕੀਤੀ। ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪਰਲ ਪੀੜਤ ਹਾਜ਼ਰ ਹੋਏ ਜਿਨ੍ਹਾਂ ਵਿਚ ਬਲਬੀਰ ਸਿੰਘ ਧਾਲੀਵਾਲ, ਜਸਵੰਤ ਸਿੰਘ ਖਾਲਸਾ, ਸੁਲੱਖਣ ਸਿੰਘ, ਲਖਬੀਰ ਸਿੰਘ, ਨਿਸ਼ਾਨ ਸਿੰਘ, ਪਿਆਰਾ ਸਿੰਘ, ਬੱਗਾ ਸਿੰਘ, ਫੁੱਮਣ ਸਿੰਘ, ਦਲਜਿੰਦਰ ਸਿੰਘ, ਬੀਬੀ ਗੁਰਮੀਤ ਕੌਰ ਤੇ ਬੀਬੀ ਬਲਵਿੰਦਰ ਕੌਰ ਸ਼ਾਮਲ ਹੋਏ। ਸਟੇਜ ਸੈਕਟਰੀ ਦੀ ਭੂਮਿਕਾ ਗੁਰਦੀਪ ਸਿੰਘ ਝਿੱਕਾ ਪ੍ਰਧਾਨ ਦੁਆਬਾ ਜ਼ੋਨ ਨੇ ਬਾਖੂਬੀ ਨਿਭਾਈ ਤੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ।