ਪਾਰਟੀ ਵਰਕਰ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਦੱਸਣ : ਸਿੱਧੂ
ਪਾਰਟੀ ਵਰਕਰ ਲੋਕਾਂ ਦੇ ਘਰ-ਘਰ ਜਾ ਕੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਸਾਹਮਣੇ ਲਿਆਉਣ : ਦਲਵਿੰਦਰ ਸਿੱਧੂ
Publish Date: Fri, 09 Jan 2026 07:43 PM (IST)
Updated Date: Fri, 09 Jan 2026 07:45 PM (IST)

--ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਦਾ ਵਿਸਤਾਰ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ ਵੱਲੋਂ ਸ਼ੁੱਕਰਵਾਰ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵੱਡੇ ਪੱਧਰ ’ਤੇ ਵਿਸਤਾਰ ਕੀਤਾ ਗਿਆ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਿਯੁਕਤੀਆਂ ਵੀ ਕੀਤੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨਾਲ ਵਿਚਾਰ-ਵਟਾਂਦਰਾ ਕਰਨ ਦੇ ਬਾਅਦ ਹਰਬੰਸ ਸਿੰਘ ਬਿਹਾਰੀਪੁਰ ਨੂੰ ਜਰਨਲ ਸੈਕਟਰੀ, ਲਹਿੰਬਰ ਸਿੰਘ ਕਾਲਾ ਸੰਘਾ ਨੂੰ ਜਰਨਲ ਸੈਕਟਰੀ, ਸਰਵਣ ਸਿੰਘ ਲਾਡਾਲਾ ਨੂੰ ਉਪ ਪ੍ਰਧਾਨ, ਇੰਦਰ ਸਿੰਘ ਤੇਗਾਂਵਾਲੀ ਉਪ ਪ੍ਰਧਾਨ, ਜਸਵੰਤ ਸਿੰਘ ਲਾਲੀ ਬੈਂਸ ਉਪ ਪ੍ਰਧਾਨ, ਅਮਰੀਕ ਸਿੰਘ ਨੂਰਪੁਰ ਰਾਜਪੂਤਾਂ ਉਪ ਪ੍ਰਧਾਨ, ਸਤਨਾਮ ਸਿੰਘ ਜਲਾਲ ਉਪ ਪ੍ਰਧਾਨ, ਜੋਗਿੰਦਰ ਸਿੰਘ ਫਿਆਲੀ ਉਪ ਪ੍ਰਧਾਨ, ਮੇਜਰ ਸਿੰਘ ਫਿਆਲੀ ਉਪ ਪ੍ਰਧਾਨ, ਦਰਸ਼ਨ ਸਿੰਘ ਲਾਡਾਲਾ ਜਨਰਲ ਸਕੱਤਰ, ਤ੍ਰਿਪਤ ਸਿੰਘ ਰੰਧਾਵਾ ਜਨਰਲ ਸਕੱਤਰ, ਕੇਵਲ ਸਿੰਘ ਮਾਨਕਾ ਰਾਏ ਜਨਰਲ ਸਕੱਤਰ, ਜਥੇਦਾਰ ਮੱਖਣ ਸਿੰਘ ਗੋਸਲ ਜਨਰਲ ਸਕੱਤਰ, ਜੁਝਾਰ ਸਿੰਘ ਗੋਸਲ ਸਕੱਤਰ, ਪ੍ਰਿੰਸੀਪਲ ਕੇਵਲ ਸਿੰਘ ਉਪ ਪ੍ਰਧਾਨ, ਸੰਤੋਖ ਸਿੰਘ ਕਾਸੋਚਾਹਲ ਸਕੱਤਰ, ਇਕਬਾਲ ਸਿੰਘ ਕੱਸੋਚਾਹਲ ਸਕੱਤਰ, ਸੁਖਵਿੰਦਰ ਸਿੰਘ ਨਾਨਕਪੁਰ ਉਪ ਪ੍ਰਧਾਨ, ਜਗਮੋਹਨ ਸਿੰਘ ਸਾਂਦੂਵਾਲ ਉਪ ਪ੍ਰਧਾਨ, ਗੁਰਨਾਮ ਸਿੰਘ ਮਲੁੱਦਰਬਾਦ ਉਪ ਪ੍ਰਧਾਨ, ਰਾਜਿੰਦਰ ਸ਼ਰਮਾ ਮਲੂਕਾਬਾਦ ਉਪ ਪ੍ਰਧਾਨ, ਭੁਪਿੰਦਰ ਸਿੰਘ ਕੋਟ ਗੋਬਿੰਦਪੁਰ ਸਕੱਤਰ, ਜਸਪਾਲ ਨਾਹਰ ਉਪ ਪ੍ਰਧਾਨ, ਰਾਜ ਕੁਮਾਰ ਸ਼ਰਮਾ ਉਪ ਪ੍ਰਧਾਨ,ਪਰਸ਼ੋਤਮ ਸਿੰਘ ਖੁੰਡਾ ਸਕੱਤਰ, ਸੁਰਜੀਤ ਸ਼ਰਮਾ ਮਾਧੋ ਝੰਡਾ ਸਕੱਤਰ, ਪ੍ਰੀਤਮ ਸਿੰਘ ਦੇਸਲ ਉਪ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜੜ ਤੋਂ ਮਜ਼ਬੂਤ ਕਰਨ ਦੇ ਮਨੋਰਥ ਨਾਲ ਪਾਰਟੀ ਵਰਕਰਾਂ ਨੂੰ ਘਰ-ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਨੂੰ ਉਜਾਗਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਿਹਨਤੀ, ਇਮਾਨਦਾਰ ਅਤੇ ਟਕਸਾਲੀ ਅਕਾਲੀਆਂ ਨੂੰ ਅਹੁਦੇ ਦੇ ਕੇ ਨਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪੰਥਕ ਪਾਰਟੀ ਹੈ ਜੋ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਨ ਦੇ ਸਮਰੱਥ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਝੂਠੇ ਲਾਰੇ ਲਾ ਕੇ ਸੱਤਾ ਵਿਚ ਆਉਣ ਤੋਂ ਬਾਅਦ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਨਾ ਦਿੱਤੇ ਜਾਣ ਕਾਰਨ ਅੱਜ ਆਪਣਾ ਅਕਸ ਪੰਜਾਬ ਦੀ ਜਨਤਾ ’ਚ ਗੁਆ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦੇ ਮਿਲ ਰਹੇ ਅਥਾਹ ਪਿਆਰ, ਸਤਿਕਾਰ ਤੇ ਵਰਕਰਾਂ ਦੀ ਇਕਜੁੱਟਤਾ ਨੇ ਇਹੀ ਸਾਬਤ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਉਭਰ ਕੇ ਸਾਹਮਣੇ ਆ ਰਿਹਾ ਹੈ। ਇਸ ਮੌਕੇ ਨਵ-ਨਿਯੁਕਤ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਸਾਥੀਆਂ ਸਮੇਤ ਦਿਨ-ਰਾਤ ਇਕ ਕਰਕੇ ਮਿਹਨਤ ਕਰਨਗੇ।