ਮਾਪੇ ਆਪਣੇ ਬੱਚਿਆਂ ਦਾ ਰੱਖਣ ਖੁੱਦ ਖਿਆਲ : ਡਾ. ਰਣਜੀਤ ਰਾਏ
ਮਾਪੇ ਆਪਣੇ ਬੱਚਿਆਂ ਦਾ ਰੱਖਣ ਖੁੱਦ ਖਿਆਲ : ਡਾ. ਰਣਜੀਤ ਰਾਏ
Publish Date: Mon, 09 Mar 2026 09:32 PM (IST)
Updated Date: Mon, 09 Mar 2026 09:36 PM (IST)

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੀ ਸਿਹਤ ਦਾ ਖੁੱਦ ਵੀ ਧਿਆਨ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਸੜਕਾਂ ’ਤੇ ਖੁੱਲੇ ਅਸਮਾਨ ਵਿਚ ਲੱਗੀਆਂ ਕਿਸੇ ਵੀ ਤਰ੍ਹਾਂ ਦੀਆਂ ਰੇਹੜੀਆਂ ਤੋਂ ਫਾਸਟਫੂਡ ਖਵਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕਫੈੱਡ ਚੌਂਕ ਦੇ ਨਜ਼ਦੀਕ ਪੰਜਾਬ ਗ੍ਰਾਮੀਣ ਬੈਂਕ ਦੇ ਨੇੜੇ ਪੈਂਦੇ ਹਸਪਤਾਲ ਰਣਜੀਤ ਰਾਏ ਦੇ ਮੁੱਖ ਸੰਚਾਲਕ ਬੱਚਿਆਂ ਦੇ ਰੋਗਾਂ ਤੇ ਮਾਹਿਰ ਡਾ. ਰਣਜੀਤ ਰਾਏ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਹੁਣ ਮੌਸਮ ਬਦਲ ਰਿਹਾ ਹੈ, ਜਿਥੇ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਧਿਆਨ ਦੇਣ ਦੀ ਲੋੜ ਹੈ, ਉਥੇ ਹੀ ਬੱਚਿਆਂ ਨੂੰ ਬਾਹਰੀ ਫਾਸਟਫੂਡ ਭੋਜਨ ਖੁਆਉਣ ਤੋਂ ਵੀ ਪ੍ਰਹੇਜ਼ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਫਾਸਟਫੂਡ ਵਿਚ ਜੋ ਚਾਈਨਜ਼ ਸਾਲਟ ਅਜੀਨੋਮਾਟੋ ਵਰਤਿਆ ਜਾਂਦਾ ਹੈ ਉਸ ਨਾਲ ਬੱਚੇ ਜ਼ਿਆਦਾਤਰ ਓਵਰਵੇਟ ਹੋ ਜਾਂਦੇ ਹਨ, ਬੱਚਿਆਂ ਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਤੇ ਉਨ੍ਹਾਂ ਦੇ ਬ੍ਰੇਨ ਦੀ ਨਾੜੀ ਵੀ ਫਟ ਸਕਦੀ ਹੈ ਤੇ ਮਾੜੇ ਫਾਸਟਫੂਡ ਦੇ ਕਾਰਨ ਬੱਚਿਆਂ ਨੂੰ ਦਿਲ ਦੀਆਂ ਬਿਮਾਰੀਆਂ ਵੀ ਲੱਗ ਰਹੀਆਂ ਹਨ, ਉਹ ਭਿਆਨਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਬੱਚੇ ਮੋਬਾਇਲ ਫੋਨ ਤੇ ਟੀਵੀ ਦੇਖਣਾ ਪਸੰਦ ਕਰਦੇ ਹਨ, ਜਿਥੇ ਉਨ੍ਹਾਂ ਦੀਆਂ ਅੱਖਾਂ ’ਤੇ ਭਾਰੀ ਅਸਰ ਪੈਂਦਾ ਹੈ ਉਥੇ ਹੀ ਉਨ੍ਹਾਂ ਦੇ ਬ੍ਰੇਨ ’ਤੇ ਵੀ ਇਸ ਗੱਲ ਦਾ ਅਸਰ ਪੈਂਦਾ ਹੈ, ਜਦਕਿ ਬੱਚਿਆਂ ਨੂੰ ਇਸ ਸਮੇਂ ਲੋੜ ਹੈ ਕਿ ਉਹ ਮੋਬਾਇਲ ਫੋਨ ਤੇ ਟੀਵੀ ਦੀ ਵਰਤੋਂ ਛੱਡ ਕੇ ਆਪਣੀਆਂ ਪ੍ਰੀਖਿਆਵਾਂ ਵੱਲ ਧਿਆਨ ਦੇਣ ਕਿਉਂਕਿ ਇਸ ਸਮੇਂ ਵੱਖ-ਵੱਖ ਨਿੱਜੀ ਤੇ ਸਰਕਾਰੀ ਸਕੂਲਾਂ ਵਿਚ ਪ੍ਰੀਖਿਆਵਾਂ ਚੱਲ ਰਹੀਆਂ ਹਨ। ਡਾ. ਰਣਜੀਤ ਰਾਏ ਜੋ ਕਿ ਬੀਤੇ ਕਈ ਦਹਾਕਿਆਂ ਤੋਂ ਕਪੂਰਥਲਾ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਹੁਣ ਵੀ ਉਹ ਆਪਣੀਆਂ ਸੇਵਾਵਾਂ ਸਵੇਰੇ 10 ਵਜੇ ਤੋਂ 2:30 ਵਜੇ ਤੱਕ ਅਤੇ ਉਸ ਤੋਂ ਬਾਅਦ 5 ਤੋਂ 7 ਵਜੇ ਤੱਕ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਸ਼ਹਿਰ ਵਾਸੀ ਨੂੰ ਉਨ੍ਹਾਂ ਦੀ ਲੋੜ ਪੈਂਦੀ ਹੈ ਤਾਂ ਉਹ ਹਰ ਸਮੇਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਨ।