ਆਪਣੇ ਬੱਚਿਆਂ ਨੂੰ ਪਲਾਸਟਿਕ ਡੋਰ ਖ਼ਰੀਦ ਕੇ ਨਾ ਦੇਣ ਮਾਪੇ : ਧਰਮਸੋਤ
ਆਪਣੇ ਬੱਚਿਆਂ ਨੂੰ ਚਾਇਨਾ ਡੋਰ ਖਰੀਦਕੇ ਨਾ ਦੇਣ ਮਾਪੇ,ਅਸ਼ੋਕ ਕਮਲ ਧਰਮਸੋਤ।
Publish Date: Wed, 21 Jan 2026 06:36 PM (IST)
Updated Date: Thu, 22 Jan 2026 04:07 AM (IST)
ਕੈਪਸ਼ਨ-21ਪੀਐਚਜੀ7 ਅਸ਼ੋਕ ਕਮਲ ਧਰਮਸੋਤ।
ਫਗਵਾੜਾ : ਬਸੰਤ ਪੰਚਮੀ ਦਾ ਤਿਉਹਾਰ ਜਿਉਂ-ਜਿਉਂ ਨਜ਼ਦੀਕ ਆਉਂਦਾ ਰਹਿੰਦਾ ਹੈ ਬੱਚਿਆਂ ’ਚ ਪਤੰਗ ਉਡਾਉਣ ਦਾ ਕ੍ਰੇਜ਼ ਬਹੁਤ ਹੀ ਵਧ ਜਾਂਦਾ ਹੈ। ਇਕ-ਦੂਜੇ ਦਾ ਪਤੰਗ ਕੱਟਣ ਲਈ ਵਧੀਆ ਤੋਂ ਵਧੀਆ ਡੋਰਾਂ ਦਾ ਇਸਤੇਮਾਲ ਨੌਜਵਾਨ ਤੇ ਬੱਚੇ ਕਰਦੇ ਹਨ। ਅੱਧਾ ਕੁ ਦਹਾਕੇ ਤੋਂ ਬਜ਼ਾਰਾਂ ਵਿਚੋਂ ਸਿੰਥੈਟਿਕ ਡੋਰਾਂ ਤਾਂ ਲਗਪਗ ਖਤਮ ਹੋ ਚੁੱਕੀਆਂ ਹਨ, ਜਿਸ ਦੀ ਜਗ੍ਹਾ ’ਤੇ ਪਲਾਸਟਿਕ ਡੋਰ ਕਾਬਜ਼ ਹੋ ਗਈ ਹੈ। ਪਲਾਸਟਿਕ ਦੀ ਡੋਰ ਸ਼ਹਿਰ ਪਿੰਡਾਂ ਤੇ ਹਰ ਪਾਸੇ ਲੋਕਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਅਸਮਾਨੀ ਉਡਣ ਵਾਲੇ ਪੰਛੀਆਂ ਲਈ ਵੀ ਬਹੁਤ ਖ਼ਤਰਨਾਕ ਹੈ। ਪਰ ਨੌਜਵਾਨ ਤੇ ਬੱਚੇ ਬੇਖੌਫ਼ ਹੋ ਕੇ ਇਨ੍ਹਾਂ ਦਾ ਇਸਤੇਮਾਲ ਕਰ ਰਹੇ ਹਨ, ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ। ਇਸ ਸੰਬਧੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪਲਾਸਟਿਕ ਡੋਰ ਨਾ ਖ਼ਰੀਦ ਕੇ ਦੇਣ ਤੇ ਬੱਚਿਆਂ ਨੂੰ ਇਸ ਦੇ ਮਾੜੇ ਪ੍ਰਭਾਵ ਸੰਬਧੀ ਜਾਣੂ ਕਰਵਾਉਦਿਆਂ ਸਮਾਜ ਸੇਵਕ ਤੇ ਸਿੱਧ ਬਾਬਾ ਬਾਲਕ ਨਾਥ ਮੰਦਰ ਮੁਹੱਲਾ ਧਰਮਕੋਟ ਦੇ ਪ੍ਰਧਾਨ ਅਸ਼ੋਕ ਕਮਲ ਧਰਮਸੋਤ ਨੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਵੀ ਗੰਭੀਰਤਾ ਨਾਲ ਚਾਇਨਾ ਡੋਰ ਦੀ ਖਰੀਦੋਫਰੋਖਤ ਕਰਨ ਵਾਲੇ ਦੁਕਾਨਦਾਰਾ ਨਾਲ ਸਖਤੀ ਨਾਲ ਨਜਿਠਨਾ ਚਾਹੀਦਾ ਹੈ ਤਾਂ ਜੋ ਮਨੁਖਾਂ, ਪਸ਼ੂ, ਪੰਛੀਆਂ ਨੂੰ ਅਣਸੁਖਾਵੀ ਘਟਨਾ ਤੋਂ ਬੱਚਿਆਂ ਜਾ ਸਕੇ।
ਮਾਪਿਆਂ ਲਈ ਨਸੀਹਤ
* ਪਲਾਸਟਿਕ ਡੋਰ ਬਹੁਤ ਖ਼ਤਰਨਾਕ ਹੁੰਦੀ ਹੈ। ਇਹ ਸਿਰਫ਼ ਖੇਡ ਨਹੀਂ, ਸਗੋਂ ਬੱਚਿਆਂ ਤੇ ਆਮ ਲੋਕਾਂ ਦੀ ਜਾਨ ਲਈ ਖ਼ਤਰਾ ਬਣ ਸਕਦੀ ਹੈ।
* ਬੱਚਿਆਂ ਨੂੰ ਸਾਫ਼ ਸਮਝਾਓ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰਨ।
* ਘਰ ਵਿੱਚ ਅਜਿਹੀ ਡੋਰ ਆਉਣ ਨਾ ਦਿਓ ਅਤੇ ਬੱਚਿਆਂ ਦੀ ਖੇਡ ‘ਤੇ ਨਿਗਰਾਨੀ ਰੱਖੋ।
* ਉਨ੍ਹਾਂ ਨੂੰ ਸੁਰੱਖਿਅਤ ਅਤੇ ਦੇਸੀ ਧਾਗੇ ਨਾਲ ਪਤੰਗ ਉਡਾਉਣ ਲਈ ਪ੍ਰੇਰਿਤ ਕਰੋ।
* ਕਾਨੂੰਨੀ ਮਨਾਹੀ ਤੇ ਸਮਾਜਕ ਜ਼ਿੰਮੇਵਾਰੀ ਬਾਰੇ ਵੀ ਦੱਸੋ।
ਬੱਚਿਆਂ ਲਈ ਸਲਾਹ
* ਪਤੰਗ ਉਡਾਉਣਾ ਮਜ਼ੇਦਾਰ ਹੈ, ਪਰ ਪਲਾਸਟਿਕ ਡੋਰ ਨਾਲ ਖੇਡਣਾ ਖ਼ਤਰਨਾਕ ਹੈ।
* ਇਹ ਡੋਰ ਕਿਸੇ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।
* ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ।
* ਹਮੇਸ਼ਾ ਸੁਰੱਖਿਅਤ ਡੋਰ ਵਰਤੋ ਤੇ ਵੱਡਿਆਂ ਦੀ ਸਲਾਹ ਮੰਨੋ।