ਪੰਡਿਤ ਰਾਹੁਲ ਸ਼ਰਮਾ ਦੁਬਾਰਾ ਬਣੇ ਖੂਨਦਾਨ ਕਲੱਬ ਦੇ ਪ੍ਰਧਾਨ
ਪੰਡਿਤ ਰਾਹੁਲ ਸ਼ਰਮਾ ਦੁਬਾਰਾ ਬਣੇ 2026-27 ਲਈ ਖੂਨਦਾਨ ਕਲੱਬ ਦੇ ਪ੍ਰਧਾਨ
Publish Date: Tue, 31 Mar 2026 09:38 PM (IST)
Updated Date: Tue, 31 Mar 2026 09:40 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪਿਛਲੇ 31 ਸਾਲਾਂ ਤੋਂ ਖੂਨਦਾਨ ਖੇਤਰ ਵਿਚ ਨਾਮਨਾ ਖੱਟਣ ਵਾਲੀ ਸਮਾਜ ਸੇਵੀ ਸੰਸਥਾ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ (ਰਜਿ.) ਫਗਵਾੜਾ ਦੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪੰਡਿਤ ਰਾਹੁਲ ਸ਼ਰਮਾ ਨੂੰ ਦੁਬਾਰਾ ਅਗਲੇ ਇਕ ਸਾਲ ਲਈ ਪ੍ਰਧਾਨ ਚੁਣਿਆ ਹੈ। ਸਥਾਨਕ ਨਿੱਜੀ ਹੋਟਲ ਵਿਖੇ ਆਯੋਜਿਤ ਮੀਟਿੰਗ ਦੌਰਾਨ ਮੈਂਬਰਾਂ ਵੱਲੋਂ ਰਾਹੁਲ ਸ਼ਰਮਾ ਦੀਆਂ ਸਮਰਪਿਤ ਤੇ ਸਕਾਰਾਤਮਕ ਸੇਵਾਵਾਂ ਨੂੰ ਸਾਹਮਣੇ ਰੱਖਦੇ ਹੋਏ ਸਰਬਸੰਮਤੀ ਨਾਲ ਤਾੜੀਆਂ ਮਾਰ ਕੇ ਪ੍ਰਧਾਨ ਰਾਹੁਲ ਸ਼ਰਮਾ ਦੇ ਨਾਮ ’ਤੇ ਮੋਹਰ ਲਗਾਈ। ਸਾਲ 2026-27 ਲਈ ਟੀਮ ਦੀ ਚੋਣ ਲਈ ਸਰਪ੍ਰਸਤ ਪ੍ਰਦੀਪ ਬੇਦੀ ਦੀ ਪ੍ਰਧਾਨਗੀ ਹੇਠ ਸੱਦੀ ਗਈ ਮੀਟਿੰਗ ਵਿਚ ਚੋਣ ਅਧਿਕਾਰੀ ਦੀ ਭੂਮਿਕਾ ਲੈਕ. ਹਰਜਿੰਦਰ ਗੋਗਨਾ ਵੱਲੋਂ ਨਿਭਾਈ ਗਈ। ਅਜੇ ਅਗਰਵਾਲ ਵੱਲੋਂ ਰਾਹੁਲ ਸ਼ਰਮਾ ਦਾ ਨਾਮ ਪੇਸ਼ ਕੀਤਾ ਗਿਆ, ਅੰਜੂ ਸ਼ਰਮਾ ਨੇ ਸਮਰਥਨ ਕੀਤਾ ਤੇ ਹਾਜ਼ਰ ਮੈਂਬਰਾਂ ਵਲੋਂ ਰਾਹੁਲ ਸ਼ਰਮਾ ਦੇ ਨਾਮ ’ਤੇ ਮੋਹਰ ਲਗਾ ਦਿੱਤੀ ਗਈ। ਨਵ-ਨਿਯੁਕਤ ਪ੍ਰਧਾਨ ਵੱਲੋਂ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਤੇ ਸਰਬਸੰਮਤੀ ਨਾਲ ਪੂਰੀ ਕਾਰਜਕਾਰਣੀ ਟੀਮ ਘੋਸ਼ਿਤ ਕਰ ਦਿੱਤੀ ਗਈ। ਵਿਤਿਨ ਪੁਰੀ ਜਨਰਲ ਸਕੱਤਰ, ਕੁਲਦੀਪ ਕੁਮਾਰ ਸਰਦਾਨਾ ਤੇ ਪ੍ਰਦੀਪ ਬੇਦੀ ਸਰਪ੍ਰਸਤ, ਆਈਏਐੱਸ ਰਵੀ ਭਗਤ ਤੇ ਡਾ. ਸੌਰਵ ਲਖਨਪਾਲ ਸਲਾਹਕਾਰ, ਜਰਨੈਲ ਸਿੰਘ ਬਸਰਾ ਚੇਅਰਮੈਨ, ਗੋਪਾਲ ਲੂੰਬਾ ਉਪ ਚੇਅਰਮੈਨ, ਹਰਜਿੰਦਰ ਗੋਗਨਾ ਉਪ ਪ੍ਰਧਾਨ, ਜਗਜੀਵਨ ਕੁਮਾਰ ਤੇ ਰਣਵੀਰ ਪਰਮਾਰ ਸਕੱਤਰ, ਨੰਦ ਕਿਸ਼ੋਰ ਸ਼ਰਮਾ ਸੰਯੁਕਤ ਸਕੱਤਰ, ਪ੍ਰੇਮ ਗੁਪਤਾ ਖਜ਼ਾਨਚੀ, ਵਿਕਾਸ ਚੋਪੜਾ ਤੇ ਨਰੇਸ਼ ਕੋਹਲੀ ਸੰਯੁਕਤ ਖਜ਼ਾਨਚੀ, ਅਜੇ ਅਗਰਵਾਲ, ਸਤਿੰਦਰ ਸਿੰਘ ਤੇ ਅਸ਼ਵਨੀ ਸ਼ਰਮਾ ਪੀਆਰਓ, ਕੁਸ਼ ਵਢੇਰਾ, ਰਾਜੀਵ ਭਾਰਦਵਾਜ ਤੇ ਹਰਮਿੰਦਰ ਸਿੰਘ ਕੁੰਦੀ ਸੋਸ਼ਲ ਮੀਡੀਆ ਇੰਚਾਰਜ, ਐਡਵੋਕੇਟ ਸੁਮਿਤ ਕੌਸ਼ਲ ਤੇ ਐਡਵੋਕੇਟ ਹਿਮਾਂਸ਼ੂ ਪ੍ਰਾਸ਼ਰ ਲੀਗਲ ਐਡਵਾਈਜ਼ਰ, ਸੀਏ ਪਿਊਸ਼ ਬਾਂਸਲ ਫਾਈਨਾਂਸ ਐਡਵਾਈਜ਼ਰ, ਦਲਜੀਤ ਸ਼ਰਮਾ, ਪ੍ਰਭਜੋਤ ਸਿੰਘ ਤੇ ਵਿਪਨ ਮਾਨ ਦਫਤਰੀ ਸਕੱਤਰ, ਲੱਕੀ ਭਾਖੜੀ ਪ੍ਰੈੱਸ ਸਕੱਤਰ, ਲਵ ਵਢੇਰਾ ਜਾਇੰਟ ਪ੍ਰੈਸ ਸਕੱਤਰ, ਡਾ.ਅੰਜੂ ਸ਼ਰਮਾ, ਜਸਮੀਤ ਕੌਰ ਤੇ ਨੀਤੂ ਬਾਲਾ ਔਰਤ ਮਾਮਲੇ ਪ੍ਰਭਾਰੀ, ਕਾਰਜਕਾਰੀ ਮੈਂਬਰਾਂ ਵਜੋਂ ਰਾਕੇਸ਼ ਵਢੇਰਾ, ਕਰਨ ਸੋਨੀ, ਹਰੀਸ਼ ਚੰਦਰ ਤੇ ਨਿਤਿਨ ਮਦਾਨ ਨੂੰ ਜ਼ਿੰਮੇਵਾਰੀ ਦਿੱਤੀ ਗਈ। ਸੰਤੋਖ ਸਿੰਘ ਬਸਰਾ, ਨਰੇਸ਼ ਬੈਬਰਾ ਤੇ ਸੰਨੀ ਬਾਂਸਲ ਨੂੰ ਵਿਦੇਸ਼ ਮਾਮਲਆਿਂ ਦੇ ਪ੍ਰਭਾਰੀ ਡਿਊਟੀ ਲਗਾਈ ਗਈ। ਕਲੱਬ ਦੇ ਉਪ ਪ੍ਰਧਾਨ ਹਰਜਿੰਦਰ ਗੋਗਨਾ ਨੇ ਮੀਟਿੰਗ ਦਾ ਸੰਚਾਲਨ ਕਰਦਿਆਂ ਦੱਸਿਆ ਕਿ ਸੰਸਥਾ ਨੂੰ ਆਮਦਨ ਕਰ ਦੇ 80ਜੀ ਸੈਕਸ਼ਨ ਤਹਿਤ ਰਾਹਤ ਮਿਲੀ ਹੋਈ ਹੈ। ਮੀਟਿੰਗ ਦੇ ਅਖੀਰ ਵਿਚ ਜਰਨੈਲ ਸਿੰਘ ਬਸਰਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਪੂਰੀ ਤਨਦੇਹੀ ਨਾਲ ਕਲੱਬ ਦੀ ਸਫਲਤਾ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ।