ਕਪੂਰਥਲਾ ’ਚ ਦਰਦਨਾਕ ਹਾਦਸਾ, ਬਾਲਣ ਚੁਗ ਰਹੀ 8 ਸਾਲ ਦੀ ਮਾਸੂਮ 'ਤੇ ਡਿੱਗੀ ਭਾਰੀ ਟਾਹਣੀ; ਸਿਰ ’ਚ ਸੱਟ ਲੱਗਣ ਕਾਰਨ ਮੌਤ
ਧਾਲੀਵਾਲ ਦੋਨਾਂ ਰੋਡ 'ਤੇ ਲੱਕੜਾਂ ਲੈਣ ਗਈ 8 ਸਾਲਾ ਬੱਚੀ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਲੱਕੜ ਦਾ ਟਾਹਣਾ ਸਿਰ 'ਤੇ ਡਿੱਗਣ ਕਾਰਨ ਬੱਚੀ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚੀ ਦੀ ਪਛਾਣ ਕਵਿਤਾ ਪੁੱਤਰੀ ਤਰਕੇਸ਼ਵਰ ਮਹਤੋ ਵਜੋਂ ਹੋਈ ਹੈ।
Publish Date: Thu, 26 Feb 2026 03:48 PM (IST)
Updated Date: Thu, 26 Feb 2026 04:21 PM (IST)
ਹੁੰਦਲ, ਪੰਜਾਬੀ ਜਾਗਰਣ, ਕਪੂਰਥਲਾ। ਕਪੂਰਥਲਾ-ਧਾਲੀਵਾਲ ਰੋਡ ਉੱਤੇ ਲੱਕੜਾਂ ਤੋੜਣ ਗਈ ਇੱਕ 8 ਸਾਲਾ ਲੜਕੀ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਉਸਦੇ ਸਿਰ ਵਿਚ ਲੱਕੜੀ ਦਾ ਟਾਹਣਾ ਵੱਜ ਗਿਆ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਪਿਤਾ ਤਰਕੇਸ਼ਵਰ ਮਾਥੋ ਨਿਵਾਸੀ ਮੰਸੂਰਵਾਲ ਦੋਨਾ ਔਜਲਾ ਰੋਡ ਮੂਲਵਾਸੀ ਬਿਹਾਰ ਨੇ ਦੱਸਿਆ ਕਿ ਉਸਦੀ ਧੀ ਕਵਿਤਾ ਧਾਲੀਵਾਲ ਰੋਡ ਉੱਤੇ ਚੁੱਲੇ ਵਿੱਚ ਬਾਲਣ ਲਈ ਲਕੜੀਆਂ ਤੋੜਨ ਗਈ ਸੀ। ਇਸ ਦੌਰਾਨ ਇਕ ਭਾਰੀ ਟਾਹਣਾ ਉਸਦੇ ਸਿਰ ਉੱਤੇ ਡਿੱਗ ਗਿਆ।
ਜਿਸਦੇ ਨਾਲ ਉਹ ਜਖ਼ਮੀ ਹੋ ਗਈ। ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿੱਥੇ ਡਿਊਟੀ ਡਾਕਟਰ ਸ਼ੈਲਜਾ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ। ਇਸ ਸੰਬੰਧੀ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।