ਸਰਕਾਰੀ ਗ੍ਰਾਂਟ ਮਿਲਣ ’ਤੇ ਲੇਖਕਾਂ ਨੇ ਕੀਤਾ ਧੰਨਵਾਦ
ਪੀ ਡਾ. ਚੱਬੇਵਾਲ, ਹਰਜੀ ਮਾਨ ਹਲਕਾ ਇੰਚਾਰਜ ਅਤੇ ਮੇਅਰ ਰਾਮ ਪਾਲ ਉਪਲ ਵਲੋਂ ਗ੍ਰਾਂਟਾਂ ਜਾਰੀ
Publish Date: Mon, 23 Feb 2026 08:52 PM (IST)
Updated Date: Mon, 23 Feb 2026 08:55 PM (IST)

ਡਾ. ਚੱਬੇਵਾਲ, ਹਰਜੀ ਮਾਨ ਤੇ ਮੇਅਰ ਵੱਲੋਂ ਗ੍ਰਾਂਟਾਂ ਜਾਰੀ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਸ਼ਾਮਲ ਹੋਏ ਡਾ. ਰਾਜਕੁਮਾਰ ਚੱਬੇਵਾਲ ਐੱਮਪੀ ਹੁਸ਼ਿਆਰਪੁਰ ਵੱਲੋਂ ਗੁਰੂ ਨਾਨਕ ਲਾਇਬ੍ਰੇਰੀ ਫਗਵਾੜਾ ਦੀ ਮੁੜ ਸੁਰਜੀਤੀ ਲਈ 20 ਲੱਖ ਰੁਪਏ ਆਪਣੇ ਐੱਮਪੀ ਲੈਡ ਫੰਡ ਵਿਚੋਂ ਦੇਣ ‘ਤੇ ਫਗਵਾੜਾ ਦੇ ਲੇਖਕਾਂ, ਪੱਤਰਕਾਰਾਂ ਨੇ ਧੰਨਵਾਦ ਕੀਤਾ ਹੈ। ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੰਡਮ, ਜਨਰਲ ਸਕੱਤਰ ਗੁਰਮੀਤ ਸਿੰਘ ਪਲਾਹੀ, ਪੰਜਾਬ ਸਾਹਿਤ ਤੇ ਕਲਾਮੰਚ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ, ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਨੇ ਧੰਨਵਾਦ ਕਰਦਿਆਂ ਕਿਹਾ ਕਿ ਲੇਖਕਾਂ ਤੇ ਸ਼ਹਿਰੀਆਂ ਦੀ ਇਹ ਚਿਰਾਂ ਪੁਰਾਣੀ ਮੰਗ ਸੀ ਕਿਉਂਕਿ ਇਹ ਲਾਇਬ੍ਰੇਰੀ ਪੈਪਸੂ ਵੇਲੇ ਤੋਂ ਚੱਲਦੀ ਸੀ ਤੇ 50 ਸਾਲ ਪਹਿਲਾਂ ਇਸ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਸੀ। ਜੋ ਮੁੜ ਖਸਤਾ ਹਾਲ ‘ਚ ਹੋ ਗਈ ਤੇ ਲਾਇਬ੍ਰੇਰੀ ਬੰਦ ਹੋ ਗਈ ਸੀ। ਲੇਖਕਾਂ ਸ਼ਹਿਰੀਆਂ ਦੀ ਮੰਗ ਵੱਲ ਧਿਆਨ ਦਿੰਦਿਆ ਮੇਅਰ ਫਗਵਾੜਾ ਕਾਰਪੋਰੇਸ਼ਨ ਰਾਮਪਾਲ ਉਪਲ ਤੇ ਹਰਜੀਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਇਸ ਦੀ ਮੁੜ ਸੁਰਜੀਤੀ ਲਈ ਕਾਰਪੋਰੇਸ਼ਨ ਫੰਡਾਂ ਵਿਚੋਂ 22.5 ਲੱਖ ਪ੍ਰਵਾਨ ਕੀਤੇ, ਜਿਸਦੀ ਉਸਾਰੀ ਲਈ ਟੈਂਡਰ ਲਗਾ ਦਿੱਤੇ ਹਨ। ਇਸ ਦੀ ਉਸਾਰੀ ਜਲਦ ਸ਼ੁਰੂ ਹੋਏਗੀ। ਲੇਖਕਾਂ ਨੇ ਡਾ. ਰਾਜਕੁਮਾਰ ਚੱਬੇਵਾਲ, ਹਰਜੀਮਾਨ ਹਲਕਾ ਇੰਚਾਰਜ ਤੇ ਮੇਅਰ ਰਾਮਪਾਲ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਲਾਇਬ੍ਰੇਰੀ ਦੇ ਸੰਚਾਲਨ ਲਈ ਲੇਖਕਾਂ ਦੀ ਇਕ ਕਮੇਟੀ ਬਣਾਈ ਜਾਵੇ।