ਓਵਰਲੋਡ ਟਰਾਲੀ ਟਰੈਕਟਰ ਦੀ ਮਹਿੰਦਰਾ ਕਾਰ ਨਾਲ ਭਿਆਨਕ ਟੱਕਰ
ਆਲੂਆਂ ਨਾਲ਼ ਲੱਧੀ ਉਵਰਲੋਡ ਟਰਾਲੀ ਟਰੈਕਟਰ ਦੀ ਮਹਿੰਦਰਾ ਕਾਰ ਨਾਲ਼ ਭਿਆਨਕ ਟੱਕਰ
Publish Date: Tue, 17 Mar 2026 09:09 PM (IST)
Updated Date: Tue, 17 Mar 2026 09:13 PM (IST)

ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਕਾਲਾ ਸੰਘਿਆ ਵਿਖੇ ਤਲਵੰਡੀ ਮਾਧੋ ਰੋਡ ’ਤੇ ਬੀਤੀ ਰਾਤ ਆਲੂਆਂ ਨਾਲ ਲੱਧੀ ਓਵਰਲੋਡ ਟਰਾਲੀ-ਟਰੈਕਟਰ ਦੀ ਮਹਿੰਦਰਾ ਗੱਡੀ ਨਾਲ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਲਵੰਡੀ ਮਾਧੋ ਵਾਲੇ ਪਾਸੇ ਤੋਂ ਕਾਲਾ ਸੰਘਿਆ ਵੱਲ ਆ ਰਹੀ ਆਲੂਆਂ ਨਾਲ ਲੱਧੀ ਓਵਰਲੋਡ ਟਰਾਲੀ-ਟਰੈਕਟਰ, ਜਿਸ ਨੂੰ ਸੁਖਪਾਲ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕੇਸਰਪੁਰ ਚਲਾ ਰਿਹਾ ਸੀ, ਦੀ ਪੈਟਰੋਲ ਪੰਪ ਨੇੜੇ ਸਾਹਮਣੇ ਤੋਂ ਆ ਰਹੀ ਮਹਿੰਦਰਾ ਕਾਰ ਨੰਬਰ ਪੀਬੀ 08 ਸੀਯੂ 5404 ਨਾਲ ਟੱਕਰ ਹੋ ਗਈ। ਮਹਿੰਦਰਾ ਕਾਰ ਨੂੰ ਸੁਰਿੰਦਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਤਲਵੰਡੀ ਮਾਧੋ ਚਲਾ ਰਿਹਾ ਸੀ ਤੇ ਕਾਰ ਵਿਚ ਚਾਲਕ ਸੁਰਿੰਦਰ ਸਿੰਘ ਦੇ ਹੋਰ ਪਰਿਵਾਰਕ ਮੈਂਬਰਾਂ ਵੀ ਬੈਠੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਆਲੂਆਂ ਨਾਲ ਲੱਧੀ ਟਰਾਲੀ ਸੜਕ ਦੇ ਬਿਲਕੁੱਲ ਵਿਚਕਾਰ ਪਲਟ ਗਈ ਤੇ ਆਲੂਆਂ ਦੀਆਂ ਬੋਰੀਆਂ ਸੜਕ ’ਤੇ ਖਿਲਰ ਗਈਆਂ। ਇਸ ਨਾਲ ਇਥੇ ਕਾਫ਼ੀ ਸਮਾਂ ਆਵਾਜਾਈ ਬੰਦ ਰਹੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਚੌਂਕੀ ਕਾਲਾ ਸੰਘਿਆ ਦੇ ਇੰਚਾਰਜ ਏਐੱਸਆਈ ਪਾਲ ਸਿੰਘ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚੇ ਤੇ ਬੰਦ ਰਸਤਾ ਚਾਲੂ ਕਰਵਾਉਣ ਤੇ ਅਗਲੇਰੀ ਕਾਰਵਾਈ ਲਈ ਜਾਂਚ ਸ਼ੁਰੂ ਕੀਤੀ। ਇਸ ਭਿਆਨਕ ਹਾਦਸੇ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦਾ ਬਚਾਅ ਰਿਹਾ ਤੇ ਅੱਜ ਦੋਹਾਂ ਧਿਰਾਂ ਦਾ ਮੋਹਤਬਰ ਵਿਅਕਤੀਆਂ ਵੱਲੋਂ ਰਾਜ਼ੀਨਾਮਾ ਕਰਾਉਣ ਦੀ ਖ਼ਬਰ ਹੈ।