ਸ਼ਿਵਰਾਤਰੀ ਨੂੰ ਸਮਰਪਿਤ ਭੰਡਾਰਾ ਕਰਵਾਇਆ
ਸ਼ਿਵਰਾਤਰੀ ਨੂੰ ਸਮਰਪਿਤ ਭੰਡਾਰੇ ਦਾ ਆਯੌਜਨ
Publish Date: Thu, 19 Feb 2026 07:47 PM (IST)
Updated Date: Thu, 19 Feb 2026 07:48 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ ਮਹਾਂਸ਼ਿਵਰਾਤਰੀ ਤੇ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿਚ ਸ਼ਿਵ ਮੰਦਿਰ ਪੱਕਾ ਬਾਗ ਫਗਵਾੜਾ ਵਿਚ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਮਰੱਥ ਜੋਸ਼ੀ ਤੇ ਪ੍ਰੀਆ ਜੋਸ਼ੀ, ਵੰਦਨਾ ਜੋਸ਼ੀ ਵੱਲੋਂ ਹਵਨ ਯੱਗ ਕੀਤਾ ਗਿਆ। ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਮੰਦਿਰ ਕਮੇਟੀ ਵੱਲੋਂ ਸੰਯੁਕਤ ਰੂਪ ਵਿਚ ਕੀਤੀ ਗਈ। ਆਰਤੀ ਉਪਰੰਤ ਭੰਡਾਰਾ ਸਾਧੂ ਸਮਾਜ ਨੇ ਗ੍ਰਹਿਣ ਕੀਤਾ ਤੇ ਫਿਰ ਭੰਡਾਰਾ ਵੰਡਿਆ ਗਿਆ। ਇਸ ਮੌਕੇ ਇੰਦਰਜੀਤ ਕਾਲੜਾ, ਮਧੁਭੂਸ਼ਣ ਕਾਲੀਆ, ਅਸ਼ਵਨੀ, ਸੁਧੀਰ, ਪ੍ਰਮੋਦ ਜਲੋਟਾ, ਲਕਸ਼ਮੀਕਾਂਤ, ਪ੍ਰਭਾਕਰ, ਰਮਨ ਛਾਬੜਾ, ਅਨੁਜ ਮਦਨ, ਦਵਿੰਦਰ ਡੀਕੇ, ਪਵਨ ਕੁਮਾਰ, ਸੌਰਵ ਸੂਦ, ਆਸ਼ੂ ਮਾਰਕੰਡਾ, ਵਿਕੀ ਮੇਹਰਾ, ਮਾਨਵ ਕੌੜਾ, ਰਵਿੰਦਰ ਬਿੱਲਾ, ਹਰਜੀਤ ਕਨੋਜੀਆ ਆਦਿ ਨੇ ਸੇਵਾ ਵਿਚ ਭਾਗ ਲਿਆ।