ਨੌਕਰੀ ਕਰਦੇ ਅਧਿਆਪਕਾਂ ਉਪਰ ਟੈੱਟ ਦੀ ਸ਼ਰਤ ਲਾਗੂ ਕਰਨ ਵਿਰੁੱਧ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ
ਨੌਕਰੀ ਕਰਦੇ ਅਧਿਆਪਕਾਂ ਉਪਰ ਟੈੱਟ ਟੈੱਟ ਦੀ ਸ਼ਰਤ ਲਾਗੂ ਕਰਨ ਦੇ ਵਿਰੋਧ ਵਿੱਚ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
Publish Date: Wed, 11 Feb 2026 08:20 PM (IST)
Updated Date: Thu, 12 Feb 2026 04:06 AM (IST)

ਕੈਪਸ਼ਨ: 11ਕੇਪੀਟੀ22 ਅਧਿਆਪਕਾਂ ਉਪਰ ਟੈੱਟ ਦੀ ਸ਼ਰਤ ਲਾਗੂ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਨ ਸਮੇਂ ਜਥੇਬੰਦੀਆ ਦੇ ਆਗੂ ਅਤੇ ਅਧਿਆਪਕ ਨਾਅਰੇਬਾਜੀ ਕਰਦੇ ਹੋਏ । ਸੁਖਪਾਲ ਹੁੰਦਲ/ਕੁਲਬੀਰ ਮਿੰਟੂ, ਪੰਜਾਬੀ ਜਾਗਰਣ ਕਪੂਰਥਲਾ/ਸੁਲਤਾਨਪੁਰ ਲੋਧੀ : ਸੂਬੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 2011 ਤੋਂ ਪਹਿਲਾਂ ਭਰਤੀ ਅਧਿਆਪਕਾਂ ਨੂੰ ਨੌਕਰੀ ਵਿੱਚ ਬਣੇ ਰਹਿਣ ਅਤੇ ਤਰੱਕੀ ਹਾਸਲ ਕਰਨ ਲਈ ਟੈੱਟ (ਟੀਚਰ ਐਲੀਜੀਬਿਲਟੀ ਟੈਸਟ) ਪਾਸ ਕਰਨ ਦੀ ਸ਼ਰਤ ਥੋਪਣ ਖਿਲਾਫ ਅੱਜ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਕੜੀ ਤਹਿਤ ਜਿਲ੍ਹਾ ਕਪੂਰਥਲਾ ਵਿਖੇ ਵੀ ਜਿਲ੍ਹੇ ਦੀਆ ਸਮੂਹ ਲੜਾਕੂ ਜਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅਧਿਆਪਕਾਂ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸਦੀ ਅਗਵਾਈ ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਸੁਖਚੈਨ ਬੱਧਣ, ਸੂਬਾ ਮੀਤ, ਪ੍ਰਧਾਨ ਰਛਪਾਲ ਸਿੰਘ ਵੜੈਚ, ਡੈਮੋਕਰੇਟਿਕ ਟੀਚਰ ਫਰੰਟ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ਡੀ.ਟੀ.ਐਫ ਦੇ ਜਿਲ੍ਹਾ ਪਧਾਨ ਚਰਨਜੀਤ ਸਿੰਘ, ਅਧਿਆਪਕ ਦਲ ਦੇ ਪ੍ਰਧਾਨ ਸੁਖਦਿਆਲ ਝੰਡ,ਬੀ.ਐਡ. ਫਰੰਟ ਦੇ ਪ੍ਰਧਾਨ ਸਰਤਾਜ ਸਿੰਘ ਚੀਮਾ,ਮਾਸਟਰ ਕਾਡਰ ਤੋੰ ਨਰੇਸ਼ ਕੋਹਲੀ ਨੇ ਕੀਤੀ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕੀਤਾ ਕਿ 20-25 ਸਾਲ ਸੇਵਾ ਨਿਭਾ ਚੁੱਕੇ ਅਧਿਆਪਕਾਂ ਉਪਰ ਟੈੱਟ ਪਾਸ ਕਰਨ ਦੀ ਸ਼ਰਤ ਥੋਪਣਾ ਗੈਰ ਵਿਗਿਆਨਿਕ ਅਤੇ ਤਰਕਹੀਣ ਹੈ। ਕਿਉਂਕਿ ਅਧਿਆਪਕ ਉਸ ਸਮੇਂ ਭਰਤੀ ਦੀਆਂ ਸੇਵਾ ਸ਼ਰਤਾਂ ਅਤੇ ਨਿਯਮਾਂ ਅਨੁਸਾਰ ਯੋਗਤਾ ਪੂਰੀ ਕਰਕੇ ਨੌਕਰੀ ਵਿੱਚ ਆਏ ਸਨ। ਏਨੇ ਸਮੇਂ ਬਾਦ ਨਵੇਂ ਨਿਯਮ ਲਾਉਣਾ ਕੁਦਰਤੀ ਨਿਆਂ ਪ੍ਰਣਾਲੀ ਦੇ ਵਿਰੁੱਧ ਹੈ। ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਇਹ ਟੈਸਟ ਥੋਪਣ ਨੂੰ ਦੋਨੋ ਸਰਕਾਰਾਂ ਕਾਹਲੀਆਂ ਹਨ ਜਦ ਕਿ ਸੁਪਰੀਮ ਕੋਰਟ ਦੇ ਜੋ ਫੈਸਲੇ ਲੋਕ ਹਿੱਤਾਂ ਵਿੱਚ ਹੋਏ ਹਨ ਉਹਨਾਂ ਨੂੰ ਲਾਗੂ ਕਰਨ ਵਿੱਚ ਸਰਕਾਰਾਂ ਡੰਗ ਟਪਾਊ ਨੀਤੀ ਵਰਤਦੀਆਂ ਹਨ। ਆਗੂਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਸਬੰਧੀ ਸੰਸਦ ਵਿੱਚ ਕਨੂੰਨ ਪਾਸ ਕਰੇ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਸਬੰਧੀ ਕਾਹਲੀ ਨਾਂ ਕਰਕੇ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਕਰੇ। ਨਹੀਂ ਤਾਂ 22 ਫਰਵਰੀ ਨੂੰ ਪੰਜਾਬ ਭਰ ਦੇ ਅਧਿਆਪਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ,ਤੇ ਮਹਾਂ ਰੈਲੀ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖੇ ਪ੍ਰੋਗਰਾਮ ਕੀਤੇ ਜਾਣਗੇ। ਇਸ ਮੌਕੇ ਤੇ ਸਿੱਖਿਆ ਵਿਭਾਗ ਵੱਲੋਂ 7 ਫਰਵਰੀ 2026 ਨੂੰ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਫੂਕੀਆਂ ਗਈਆਂ, ਜਿਸ ’ਚ ਮਾਸਟਰ ਕਾਡਰ ਦੀਆਂ ਪਦਉਨਤੀਆਂ ਲਈ ਟੀ.ਈ.ਟੀ. ਪਾਸ ਦੀ ਸ਼ਰਤ ਲਗਾ ਦਿੱਤੀ ਗਈ ਹੈ ਅਤੇ 14 ਸਤੰਬਰ 2017 ਨੂੰ ਜਾਰੀ ਕੀਤਾ ਪੱਤਰ ਜਿਸ ਵਿੱਚ ਟੀ ਈ ਟੀ ਤੋਂ ਛੋਟ ਨੂੰ ਰੱਦ ਕਰ ਕੀਤਾ ਗਿਆ ਹੈ। ਇਸ ਮੌਕੇ ਸਰਵਣ ਸਿੰਘ ਔਜਲਾ, ਜੈਮਲ ਸਿੰਘ, ਤੇਜਿੰਦਰ ਸਿੰਘ, ਅਵਤਾਰ ਸਿੰਘ, ਮਲਕੀਤ ਸਿੰਘ, ਸੁਖਪਾਲ ਸਿੰਘ ਜੋਤੀ ਮਹਿੰਦਰੂ, ਸੁਖਦੇਵ ਬੂਲਪੁਰ, ਹਰਦੇਵ ਖਾਨੋਵਾਲ, ਲੈਕਚਰਾਰ ਇੰਦਰਜੀਤ ਸਿੰਘ, ਜੰਗਬਹਾਦਰ ਸਿੰਘ, ਜਗਮੋਹਣ ਸਿੰਘ ਜਾਂਗਲਾ, ਰੇਸ਼ਮ ਸਿੰਘ, ਜਗਜੀਤ ਸਿੰਘ ਪਿਥੋਰਾਹਲ,.ਯਾਦਵਿੰਦਰ ਸਿੰਘ, ਦੀਪਕ ਕੁਮਾਰ, ਸਮੇਤ ਵੱਡੀ ਗਿਣਤੀ ਵਿੱਚ ਇਸਤਰੀ ਅਧਿਆਪਕਾਵਾਂ ਹਾਜ਼ਰ ਸਨ।