ਡਡਵਿੰਡੀ ’ਚ ਖੁੱਲ੍ਹੀ ਸੀਵਰੇਜ ਹੋਦੀ ਕਾਰਨ ਹਾਦਸੇ ਦਾ ਖਤਰਾ, ਤੁਰੰਤ ਬੰਦ ਕਰਨ ਦੀ ਮੰਗ
ਡਡਵਿੰਡੀ ਵਿੱਚ ਖੁੱਲ੍ਹੀ ਸੀਵਰੇਜ ਹੋਦੀ ਕਾਰਨ ਹਾਦਸੇ ਦਾ ਖਤਰਾ, ਤੁਰੰਤ ਬੰਦ ਕਰਨ ਦੀ ਮੰਗ
Publish Date: Wed, 11 Feb 2026 08:28 PM (IST)
Updated Date: Thu, 12 Feb 2026 04:08 AM (IST)

ਕੈਪਸਨ: 11ਕੇਪੀਟੀ13 ਮੁਖਤਿਆਰ ਸਿੰਘ ਦੀ ਤਸਵੀਰ । ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਮੁਖਤਿਆਰ ਸਿੰਘ ਸੋਢੀ ਜਿਲਾ ਪ੍ਰਧਾਨ, ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਪਿੰਡ ਡਡਵਿੰਡੀ ਦੀ ਮੁੱਖ ਸੜਕ ‘ਤੇ ਬਣੀ ਖੁੱਲ੍ਹੀ ਸੀਵਰੇਜ ਹੋਦੀ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ੰਨਸਾਈਨ ਪਬਲਿਕ ਸਕੂਲ ਦੇ ਸਾਹਮਣੇ ਵਾਲੀ ਸੜਕ ‘ਤੇ ਨਵੀਂ ਜਗ੍ਹਾ ਖਰੀਦ ਕੇ ਘਰ ਬਣਾਉਣ ਵਾਲਿਆਂ ਵੱਲੋਂ ਆਪਣੇ ਘਰਾਂ ਦਾ ਸੀਵਰੇਜ ਪਾਉਣ ਲਈ ਪੀਡਬਲਯੂਡੀ ਵਿਭਾਗ ਤੋਂ ਮਨਜ਼ੂਰੀ ਲਈ ਗਈ ਸੀ। ਐਸਡੀਓ ਵੱਲੋਂ ਕੀਤੀ ਪੁਸ਼ਟੀ ਮੁਤਾਬਕ ਸੜਕ ਪੁੱਟ ਕੇ ਸੀਵਰੇਜ ਲਈ ਹੋਦੀ ਤਿਆਰ ਕੀਤੀ ਗਈ ਹੈ, ਪਰ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਇਸਨੂੰ ਬੰਦ ਨਹੀਂ ਕੀਤਾ ਗਿਆ। ਜਥੇਦਾਰ ਸੋਢੀ ਨੇ ਕਿਹਾ ਕਿ ਪਹਿਲਾਂ ਵੀ ਸਬੰਧਤ ਲੋਕਾਂ ਵੱਲੋਂ ਹੋਦੀ ਬਣਾਉਣ ਲਈ ਡੂੰਘਾ ਟੋਆ ਪੁੱਟ ਕੇ ਬਿਨਾਂ ਕਿਸੇ ਚੇਤਾਵਨੀ ਚਿੰਨ੍ਹ ਦੇ ਖੁੱਲ੍ਹਾ ਛੱਡ ਦਿੱਤਾ ਗਿਆ ਸੀ, ਜਿਸ ਨਾਲ ਹਨੇਰੇ ਸਮੇਂ ਅਤੇ ਦਿਨ ਦਿਹਾੜੇ ਵੀ ਰਾਹਗੀਰਾਂ ਲਈ ਖਤਰਾ ਬਣਿਆ ਰਿਹਾ ਸੀ ਪਰ ਹੁਣ ਵੀ ਬਣੀ ਹੋਈ ਹੋਦੀ ਖੁੱਲ੍ਹੀ ਅਤੇ ਬਿਨਾਂ ਢੱਕਣ ਤੋਂ ਪਈ ਹੈ, ਜਿਸ ਕਾਰਨ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਮੂਹ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਬਿਨਾਂ ਕਿਸੇ ਦੇਰੀ ਅਤੇ ਬਿਨਾਂ ਕਿਸੇ ਅਣਚਾਹੀ ਦੁਰਘਟਨਾ ਦੇ ਇਸ ਹੋਦੀ ਨੂੰ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਨੇ ਸਬੰਧਤ ਵਿਭਾਗ ਅਤੇ ਘਰ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦੇਣ ਅਤੇ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕੱਢਣ।