ਆਨ ਸਕਰੀਨ ਮਾਰਕਿੰਗ ਮਾਨਸਿਕ ਪਰੇਸ਼ਾਨੀ ਦਾ ਸਬੱਬ : ਯੂਨੀਅਨ
ਆਨ ਸਕਰੀਨ ਮਾਰਕਿੰਗ ਮਾਨਸਿਕ ਪਰੇਸ਼ਾਨੀ ਦਾ ਸਬੱਬ -ਮਾਸਟਰ ਕੈਡਰ ਯੂਨੀਅਨ
Publish Date: Thu, 26 Mar 2026 08:05 PM (IST)
Updated Date: Thu, 26 Mar 2026 08:08 PM (IST)

---ਆਫਸਕਰੀਨ ਮਾਰਕਿੰਗ ਜ਼ਿਆਦਾ ਸੁਵਿਧਾਜਨਕ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ, ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ, ਸੂਬਾ ਮੀਤ ਪ੍ਰਧਾਨ ਹਰਪ੍ਰੀਤ ਖੁੰਡਾ ਜ਼ਿਲ੍ਹਾ ਜਨਰਲ ਸਕੱਤਰ ਅਰਜੁਨ ਜੀਤ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਹਰਨੇਕ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਸ਼ਰਮਾ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਯੂਨੀਅਨ ਦੇ ਜਨਰਲ ਸਕੱਤਰ ਧਰਮਿੰਦਰ ਮੱਲ੍ਹੀ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਮ ’ਤੇ ਪੰਜਾਬ ਸਰਕਾਰ ਪੰਜਾਬ ਦੇ ਅਧਿਆਪਕਾਂ ’ਤੇ ਨਵੇਂ-ਨਵੇਂ ਤਜਰਬੇ ਥੋਪ ਰਹੀ ਹੈ। ਸਿੱਖਿਆ ਵਿਚਾਰੀ ਤਜਰਬਿਆਂ ਦੀ ਮਾਰੀ ਦੀ ਤਰਜ਼ ’ਤੇ ਸਿੱਖਿਆ ਵਿਭਾਗ ਵਿਚ ਨਵੇਂ-ਨਵੇਂ ਤਜਰਬੇ ਕਰਕੇ ਅਧਿਆਪਕਾਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੀ ਤਾਜ਼ੀ ਉਦਾਹਰਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਦੱਸਵੀਂ ਜਮਾਤ ਦੇ ਸਮਾਜਿਕ ਦਾ ਪੇਪਰ ਆਨਸਕਰੀਨ ਚੈੱਕ ਕਰਨ ਦਾ ਨਾਦਰਸ਼ਾਹੀ ਹੁਕਮ ਥੋਪਿਆ ਗਿਆ ਹੈ, ਜਿਸ ਨਾਲ ਸਾਰੇ ਸਮਾਜਿਕ ਸਿੱਖਿਆ ਅਧਿਆਪਕਾਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਆਨਸਕਰੀਨ ਮਾਰਕਿੰਗ ਵਿਚ ਬਹੁਤ ਸਾਰੀਆਂ ਊਣਤਾਈਆਂ ਹਨ ਜਿਵੇਂ ਕਿ ਸਕੂਲਾਂ ਵਿਚ ਕਈ ਸਮੇਂ ਨੈੱਟ ਦੀ ਸਮੱਸਿਆ, ਸਾਈਟ ਦਾ ਹੌਲੀ ਹੋ ਜਾਣਾ, ਆਫਲਾਈਨ ਦੀ ਜਗ੍ਹਾ ਆਨਲਾਈਨ ਪੇਪਰ ਮਾਰਕਿੰਗ ਲਈ ਜ਼ਿਆਦਾ ਸਮਾਂ ਲੱਗਣਾ, ਡਬਲ ਸ਼ਿਫਟ ਸਕੂਲਾਂ ਵਿਚ ਪੇਪਰ ਚੈੱਕਿੰਗ ਟਾਈਮਿੰਗ ਦੀ ਦਿੱਕਤ, ਡਿਜੀਟਲ ਟੂਲਜ਼ ਦੀ ਬਹੁਤੀ ਜਾਣਕਾਰੀ ਨਾ ਹੋਣਾ, ਨਜ਼ਰ ’ਤੇ ਜ਼ਿਆਦਾ ਜ਼ੋਰ ਪੈਣਾ, ਮਾਨਸਿਕ ਤੌਰ ’ਤੇ ਦਬਾਅ, ਅਧਿਆਪਕਾਂ ਵੱਲੋਂ ਟੈਕਨੀਕਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ, ਇਸ ਨਾਲ ਸਮੇਂ ਦੀ ਬਰਬਾਦੀ ਆਦਿ ਸਮੱਸਿਆਵਾਂ ਕਰਕੇ ਆਨਸਕਰੀਨ ਪੇਪਰ ਮਾਰਕਿੰਗ ਦਾ ਤਜਰਬਾ ਅਧਿਆਪਕਾਂ ਨੂੰ ਜਾਣ-ਬੁੱਝ ਕੇ ਮਾਨਸਿਕ ਪਰੇਸ਼ਾਨ ਕਰਨਾ ਹੈ, ਜਿਸ ਦਾ ਮਾਸਟਰ ਕੇਡਰ ਯੂਨੀਅਨ ਵਿਰੋਧ ਕਰਦੀ ਹੈ ਤੇ ਇਸ ਆਨਲਾਈਨ ਸਕਰੀਨਿੰਗ ਨੂੰ ਨਕਾਰਦੀ ਹੈ। ਯੂਨੀਅਨ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਇਸ ਤਰ੍ਹਾਂ ਦੇ ਤਜਰਬੇ ਨਾ ਥੋਪ ਕੇ ਸਿੱਖਿਆ ਨੂੰ ਸਹੀ ਦਿਸ਼ਾ ਵੱਲ ਲਿਜਾਇਆ ਜਾਵੇ। ਇਸ ਮੌਕੇ ਰਜਿੰਦਰ ਸ਼ਰਮਾ, ਜਗਤਾਰ ਸਿੰਘ ਨਡਾਲੀ, ਹਰਨੇਕ ਸਿੰਘ ਸੰਧਰ, ਨਰਿੰਦਰਜੀਤ ਸਿੰਘ ਗਿੱਲ, ਜਸਵੀਰ ਚੰਦ, ਸੁਰਿੰਦਰਪਾਲ ਸਿੰਘ ਚੀਦਾ, ਕੁਲਦੀਪ ਸਿੰਘ ਮੈਰੀਪੁਰ, ਮਨੋਜ ਕੁਮਾਰ, ਦਲਬੀਰ ਸਿੰਘ, ਅੰਕੁਸ਼ ਨਾਰੰਗ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਰਮਨਦੀਪ ਸਿੰਘ, ਅਵਤਾਰ ਸਿੰਘ ਈਸ਼ਰਵਾਲ, ਕੁਲਵਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਤੋਪਖਾਨਾ, ਅਮਨ ਓਬਰਾਏ, ਬਲਵਿੰਦਰ ਸਿੰਘ, ਜਸਵੰਤ ਸਿੰਘ, ਤਰਮਿੰਦਰ ਸਿੰਘ ਮੱਲੀ, ਸੁਖਦੇਵ ਸਿੰਘ ਮੰਗੂਪੁਰ, ਸੁਰਜੀਤ ਸਿੰਘ ਮੋਠਾਂਵਾਲ, ਰਾਕੇਸ਼ ਕੁਮਾਰ ਜੱਬੋਵਾਲ, ਇੰਦਰ ਵੀਰ ਅਰੋੜਾ, ਮਲਕੀਤ ਸਿੰਘ ਗੋਤਰਾ, ਵਿਨੋਦ ਕੁਮਾਰ ਫਗਵਾੜਾ ਆਦਿ ਹਾਜ਼ਰ ਸਨ।