ਬਲਾਕ ਮਸੀਤਾਂ ਦੇ ਸੀਐੱਚਟੀਜ਼ ਤੇ ਸਕੂਲ ਮੁਖੀਆਂ ਦੀ ਆਨਲਾਈਨ ਰਿਵਿਊ ਮੀਟਿੰਗ ਹੋਈ
ਬਲਾਕ ਮਸੀਤਾਂ ਦੇ ਸੀਐਚ ਟੀਜ਼ ਅਤੇ ਸਕੂਲਾਂ ਮੁਖੀਆਂ ਦੀ ਆਨਲਾਈਨ ਰਿਵਿਊ ਮੀਟਿੰਗ ਆਯੋਜਿਤ
Publish Date: Sun, 01 Mar 2026 07:41 PM (IST)
Updated Date: Sun, 01 Mar 2026 07:43 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ, ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਬਲਵਿੰਦਰ ਸਿੰਘ ਬੱਟੂ ਦੀ ਅਗਵਾਈ ਤੇ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਦੀ ਦੇਖ-ਰੇਖ ਹੇਠ ਸਿੱਖਿਆ ਬਲਾਕ ਮਸੀਤਾਂ ਦੇ ਸਾਰੇ ਸਕੂਲਾਂ ਮੁਖੀਆਂ ਨਾਲ ਜ਼ੂਮ ਰੀਵਿਊ ਮੀਟਿੰਗ ਕੀਤੀ ਗਈ। ਜਿਸ ਵਿਚ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਵੱਲੋਂ ਰਿਵਿਊ ਮੀਟਿੰਗ ਦੇ ਵੱਖ-ਵੱਖ ਪਹਿਲੂਆਂ ਜਿਨ੍ਹਾਂ ਵਿੱਚ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਾਲਾਨਾ ਡੇਟਸ਼ੀਟ ਨੋਟ ਕਰਵਾਉਣ, ਹੋਲਿਸਟਕ ਕਾਰਡਾਂ ਦੇ ਪ੍ਰਿੰਟ ਕਢਵਾ ਕੇ ਮਾਪਿਆਂ ਨਾਲ ਸਾਂਝੇ ਕਰਨ, ਗ੍ਰਾਂਟਾਂ ਜਲਦੀ ਖਰਚਣ ਦੇ ਨਾਲ-ਨਾਲ, ਸਕੂਲ ਦਾ ਰਿਕਾਰਡ ਮੇਨਟੇਨ ਕਰਨ, ਸਾਲਾਨਾ ਪ੍ਰੀਖਿਆ ਕੇਂਦਰਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ, ਦਾਖ਼ਲਾ ਮੁਹਿੰਮ ਲਈ ਕੰਪੇਨ ਕਰਨ ਸਬੰਧੀ ਅਤੇ ਨਵੇਂ ਸੈਸ਼ਨ ਤੋਂ ਸ਼ੁਰੂ ਹੋਣ ਜਾ ਰਹੇ ਮਿਸ਼ਨ ਸਮਰੱਥ 4.0 ਦੀ ਯੋਜਨਾਬੰਦੀ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਇਸ ਰੀਵਿਊ ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਅਧਿਆਪਕਾਂ ਨੂੰ ਖਾਸ ਤੌਰ ’ਤੇ ਦਾਖ਼ਲਾ ਮੁਹਿੰਮ ਲਈ ਕੰਪੇਨ ਕਰਨ ਸਬੰਧੀ ਤੇ ਸਕੂਲ ਵਿੱਚ ਬਕਾਇਆ ਪਈਆਂ ਗ੍ਰਾਂਟਾਂ ਨੂੰ ਜਲਦ ਤੋਂ ਜਲਦ ਖ਼ਰਚ ਕਰਨ ਦੀ ਵਿਸ਼ੇਸ਼ ਹਦਾਇਤ ਕੀਤੀ। ਇਸ ਦੇ ਨਾਲ ਹੀ ਪ੍ਰੀ ਪ੍ਰਾਇਮਰੀ ਦੇ ਅੰਤਿਮ ਮੁਲਾਂਕਣ ਜਲਦੀ ਕਰ ਕੇ ਉਸ ਦਾ ਨਤੀਜਾ ਆਨਲਾਈਨ ਕਰਨ ਦੀ ਵਿਸ਼ੇਸ਼ ਹਦਾਇਤ ਕੀਤੀ। ਇਸ ਸਾਰੀ ਮੀਟਿੰਗ ਨੂੰ ਗੁਰਪ੍ਰੀਤ ਸਿੰਘ ਬੀਆਰਸੀ ਵੱਲੋਂ ਹੋਸਟ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ, ਮਿਨਾਕਸੀ ਸ਼ਰਮਾ, ਰਾਜ ਕੁਮਾਰ, ਰਾਮ ਸਿੰਘ, ਬਲਵਿੰਦਰ ਸਿੰਘ, ਹਰਵਿੰਦਰਜੀਤ ਕੌਰ (ਸਾਰੇ ਸੀਐੱਚਟੀਜ਼), ਸੁਖਦੇਵ ਸਿੰਘ, ਮਨਜੀਤ ਕੌਰ, ਸੁਖਚੈਨ ਸਿੰਘ, ਚਰਨਜੀਤ ਕੌਰ, ਜਸਪਾਲ ਸਿੰਘ, ਕੁਲਵਿੰਦਰ ਕੌਰ, ਸਰਬਜੀਤ ਸਿੰਘ, ਅਜੈ ਗੁਪਤ, ਅਜੈ ਸ਼ਰਮਾ, ਪਰਦੀਪ ਕੌਰ, ਸਪਨਾ ਦੇਵੀ ਆਦਿ ਹਾਜ਼ਰ ਸਨ।