30 ਨਸ਼ੇ ਵਾਲੀਆਂ ਗੋਲੀਆਂ ਸਣੇ ਇਕ ਕਾਬੂ
30 ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ
Publish Date: Thu, 15 Jan 2026 07:18 PM (IST)
Updated Date: Thu, 15 Jan 2026 07:21 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ 30 ਨਸ਼ੇ ਵਾਲੀਆਂ ਗੋਲੀਆਂ ਸਣੇ ਇਕ ਨੌਜਵਾਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਤਿੰਦਰ ਪਾਲ ਨੇ ਦੱਸਿਆ ਕਿ ਉਹ ਭੈੜੇ ਅੰਸਰਾਂ ਦੀ ਭਾਲ ਲਈ ਥਾਣਾ ਸਿਟੀ ਫਗਵਾੜਾ ਤੋਂ ਦੋਸਾਂਝਾ ਗੇਟ ਅਰਬਨ ਅਸਟੇਟ ਫਗਵਾੜਾ ਵੱਲ ਜਾ ਰਹੇ ਸੀ ਤਾਂ ਸਾਹਮਣੇ ਬਾਹੜਾ ਹਸਪਤਾਲ ਚਾਚੋਕੀ ਸਾਈਡ ਵੱਲੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਮੁੜਨ ਲੱਗਾ। ਉਸ ਨੇ ਆਪਣੇ ਪਜਾਮੇ ਦੀ ਜੇਬ ਵਿਚੋਂ ਇਕ ਕਾਲੇ ਰੰਗ ਦਾ ਲਿਫਾਫਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ। ਉਸ ਨੂੰ ਕਾਬੂ ਕਰਕੇ ਜਦ ਉਸਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਤਰਨਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਨਜ਼ਦੀਕ ਸਿੰਘ ਸਭਾ ਗੁਰਦੁਆਰਾ ਚਾਚੋਕੀ ਫਗਵਾੜਾ ਦੱਸਿਆ। ਉਕਤ ਵੱਲੋਂ ਸੁੱਟੇ ਗਏ ਕਾਲੇ ਰੰਗ ਦੇ ਲਿਫਾਫੇ ਵਿੱਚੋਂ ਕੁਲ 30 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਤਰਨਦੀਪ ਸਿੰਘ ਨੂੰ ਕਾਬੂ ਕਰਕੇ ਉਸ ’ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।