20 ਨਸ਼ੀਲੀਆਂ ਗੋਲੀਆਂ ਅਤੇ 40 ਕੈਪਸੂਲਾਂ ਸਣੇ ਇੱਕ ਕਾਬੂ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ
20 ਨਸ਼ੀਲੀਆਂ ਗੋਲੀਆਂ ਅਤੇ 40 ਕੈਪਸੂਲਾਂ ਸਣੇ ਇੱਕ ਕਾਬੂ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ
Publish Date: Wed, 22 Apr 2026 06:48 PM (IST)
Updated Date: Thu, 23 Apr 2026 04:05 AM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ 20 ਪਾਬੰਦੀਸ਼ੁਦਾ ਗੋਲ਼ੀਆਂ ਤੇ 40 ਨਸ਼ੀਲੇ ਕੈਪਸੂਲਾਂ ਸਣੇ ਇਕ ਮੁਲਜ਼ਮ ਨੂੰ ਕਾਬੂ ਕਰ ਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਸਮੇਤ ਸਾਥੀ ਕਰਮਚਾਰੀਆਂ ਭੈੜੇ ਅਨਸਰਾਂ ਦੀ ਭਾਲ ਲਈ ਜਾ ਰਹੇ ਸੀ ਤਾਂ ਮੁਖਬਰ ਨੇ ਇਤਲਾਹ ਕੀਤੀ ਕਿ ਮੁਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕਸ਼ਮੀਰੀ ਲਾਲ ਵਾਸੀ ਡਡਲ ਮੁਹੱਲਾ ਫਗਵਾੜਾ ਛੱਜ ਕਲੋਨੀ ਤੋਂ ਥੋੜਾ ਅੱਗੇ ਨਸ਼ੀਲੀਆਂ ਗੋਲੀਆਂ ਤੇ ਨਸ਼ੀਲੇ ਕੈਪਸੂਲ ਵੇਚ ਰਿਹਾ ਹੈ ਜਦੋਂ ਮੌਕੇ ਤੇ ਜਾ ਕੇ ਜਾਂਚ ਕੀਤੀ ਤਾਂ ਆਰੋਪੀ ਮੁਕੇਸ਼ ਕੁਮਾਰ ਉਰਫ ਕਾਕਾ ਪੁੱਤਰ ਕਸ਼ਮੀਰੀ ਲਾਲ ਨੂੰ ਵੀ ਨਸ਼ੀਲੀਆਂ ਗੋਲੀਆਂ ਅਤੇ 40 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।