60 ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ
60 ਨਸ਼ੀਲੀਆਂ ਗੋਲੀਆਂ ਸਣੇ ਇੱਕ ਆਰੋਪੀ ਕਾਬੂ
Publish Date: Tue, 06 Jan 2026 06:22 PM (IST)
Updated Date: Tue, 06 Jan 2026 06:23 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ 60 ਨਸ਼ੀਲੀਆਂ ਗੋਲੀਆਂ ਸਣੇ ਇਕ ਨੌਜਵਾਨ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਭੈੜੇ ਅਨਸਰਾਂ ਦੀ ਭਾਲ ਵਿਚ ਉਹ ਗੁਰੂ ਹਰਗੋਬਿੰਦ ਨਗਰ ਚੌਕ ਤੋਂ ਅਰਬਨ ਅਸਟੇਟ ਦੋਸਾਂਝਾ ਰੋਡ ਜਾ ਰਿਹਾ ਸੀ ਤਾਂ ਸਰਵਿਸ ਸਟੇਸ਼ਨ ਦੇ ਕਰੀਬ 50 ਮੀਟਰ ਅੱਗੇ ਇਕ ਮੌਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਕਿ ਪੁਲਿਸ ਨੂੰ ਦੇਖ ਕੇ ਇਕਦਮ ਘਬਰਾ ਗਿਆ ਤੇ ਉਥੋਂ ਭੱਜਣ ਲੱਗਾ। ਉਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਜਦੋਂ ਉਸਦੀ ਜਾਂਚ ਕੀਤੀ ਗਈ ਤਾਂ ਉਸ ਕੋਲੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਵਿਸ਼ਾਲ ਉਰਫ ਡੇਵਿਡ ਪੁੱਤਰ ਰਵਿੰਦਰ ਸਿੰਘ ਵਾਸੀ ਮੁਹੱਲਾ ਆਨੰਦ ਨਗਰ ਫਗਵਾੜਾ ’ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।