ਵਿਸ਼ਵ ਵਾਤਾਵਰਣ ਦਿਵਸ ’ਤੇ ਵਿਰਾਸਤੀ ਸ਼ਹਿਰ ’ਚ ਭਾਜਪਾ ਨੇ ਲਾਏ ਬੂਟੇ, ਦੇਖਭਾਲ ਕਰਨ ਦਾ ਲਿਆ ਸੰਕਲਪ
ਵਿਸ਼ਵ ਵਾਤਾਵਰਣ ਦਿਵਸ ਤੇ ਵਿਰਾਸਤੀ ਸ਼ਹਿਰ ’ਚ ਭਾਜਪਾ ਨੇ ਲਗਾਏ ਬੂਟੇ, ਦੇਖਭਾਲ ਕਰਨ ਦਾ ਲਿਆ ਸੰਕਲਪ
Publish Date: Fri, 05 Jun 2026 08:23 PM (IST)
Updated Date: Fri, 05 Jun 2026 08:26 PM (IST)

- ਐੱਨਡੀਏ ਸਰਕਾਰ ਦੇ 12 ਸਾਲ ਪੂਰੇ ਹੋਣ ’ਤੇ ਇੱਕ ਬੂਟਾ ਮਾਂ ਦੇ ਨਾਂ ਲਈ ਮੁਹਿੰਮ ਕੀਤੀ ਸ਼ੁਰੂ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀਰਵਾਰ ਨੂੰ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਵਿਰਾਸਤੀ ਸ਼ਹਿਰ ਵਿੱਚ ਰੁੱਖ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ । ਇਸ ਪ੍ਰੋਗਰਾਮ ਦਾ ਉਦੇਸ਼ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।ਇਹ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ 12 ਸਾਲ ਪੂਰੇ ਹੋਣ ਤੇ 5 ਜੂਨ ਤੋਂ 21 ਜੂਨ ਤੱਕ ਚਲਾਈ ਜਾ ਰਹੀ ਇੱਕ ਵਿਸ਼ੇਸ਼ ਜਨਤਕ ਮੁਹਿੰਮ ਦਾ ਹਿੱਸਾ ਸੀ । ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਤੁਲੀ,ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਦੀ ਇੱਕ ਟੀਮ ਨਾਲ ਮਿਲ ਕੇ ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਤੁਲੀ ਨੇ ਹਾਜ਼ਰ ਆਗੂਆਂ ਨੂੰ ਵਾਤਾਵਰਣ ਸੁਰੱਖਿਆ ਦੀ ਸਹੁੰ ਚੁਕਾਈ।ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਅਤੇ ਵਧਦੇ ਪ੍ਰਦੂਸ਼ਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਰੁੱਖ ਲਗਾਉਣਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।ਉਨ੍ਹਾਂ ਸਾਰੇ ਨਾਗਰਿਕਾਂ ਨੂੰ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਵਿੱਚ ਸ਼ਾਮਲ ਹੋਣ ਅਤੇ ਰੁੱਖ ਲਗਾਉਣ ਅਤੇ ਪਾਲਣ-ਪੋਸ਼ਣ ਕਰਨ ਦੀ ਅਪੀਲ ਕੀਤੀ।ਤੁਲੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡਾ ਟੀਚਾ ਸਿਰਫ਼ ਰੁੱਖ ਲਗਾਉਣਾ ਨਹੀਂ ਹੈ,ਸਗੋਂ ਭਵਿੱਖ ਦੀ ਰੱਖਿਆ ਕਰਨਾ ਹੈ।ਆਉਣ ਵਾਲਿਆ ਪੀੜ੍ਹੀਆਂ ਲਈ ਇੱਕ ਸਾਫ਼,ਸੁਰੱਖਿਅਤ ਅਤੇ ਹਰਾ-ਭਰਾ ਵਾਤਾਵਰਣ ਬਣਾਉਣਾ ਹੈ।ਉਨ੍ਹਾਂਨੇ ਕਿਹਾ ਕਿ ਭਾਰਤ ਦੀ ਪਛਾਣ ਨੂੰ ਇਸਦੀ ਹਰਿਆਲੀ,ਨਦੀਆਂ,ਜੰਗਲਾਂ ਅਤੇ ਕੁਦਰਤ ਨਾਲ ਜੋੜਦੇ ਹੋਏ ਕਿਹਾ ਕਿ ਸਾਨੂੰ ਅਜਿਹਾ ਵਾਤਾਵਰਣ ਬਣਾਉਣਾ ਹੋਵੇਗਾ ਜਿੱਥੇ ਸ਼ਹਿਰ ਅਤੇ ਪਿੰਡ ਹਰਿਆਲੀ ਨਾਲ ਢੱਕੇ ਹੋਣ,ਨਦੀਆਂ ਸਾਫ਼ ਵਗਦੀਆਂ ਰਹਿਣ ਅਤੇ ਫਲਦਾਰ ਅਤੇ ਛਾਂਦਾਰ ਰੁੱਖ ਲੋਕਾਂ ਨੂੰ ਕੁਦਰਤ ਨਾਲ ਜੋੜਦੇ ਰਹਿਣ।ਉਨ੍ਹਾਂ ਕਿਹਾ ਕਿ ਦੇਸ਼,ਰਾਜ ਅਤੇ ਸਾਡੇ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ ਹਰ ਵਿਅਕਤੀ ਨੂੰ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ।ਉਨ੍ਹਾਂ ਨੇ ਰੁੱਖਾਂ ਨੂੰ ਨਾ ਸਿਰਫ਼ ਵਾਤਾਵਰਣ ਰੱਖਿਅਕ ਦੱਸਿਆ ,ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ ਦਾ ਆਧਾਰ ਵੀ ਦੱਸਿਆ।ਇਸ ਰੁੱਖ ਲਗਾਉਣ ਪ੍ਰੋਗਰਾਮ ਵਿੱਚ ਭਾਜਪਾ ਮੰਡਲ ਪ੍ਰਧਾਨ ਕਮਲ ਪ੍ਰਭਾਕਰ,ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਮਾਹਲਾ, ਸੀਨੀਅਰ ਆਗੂਆਂ ਮੱਸਾ ਸਿੰਘ,ਸੁਭਾਸ਼ ਚੰਦਰ ਸ਼ਰਮਾ,ਸੁਨੀਲ ਸ਼ਰਮਾ,ਸੁਨੀਲ ਅਰੋੜਾ,ਉਪਿੰਦਰ ਬੱਗਾ,ਬਿੱਟੂ ਧੱਮ ਆਦਿ ਮੌਜੂਦ ਸਨ ।