ਨਵੇਂ ਸਾਲ ’ਤੇ ਬੀਡੀਪੀਓ ਦਫਤਰ ’ਚ ਲੱਡੂ ਵੰਡੇ
ਨਵੇਂ ਸਾਲ ਦੀ ਆਮਦ ਮੌਕੇ ਬੀ.ਡੀ.ਪੀ.ਓ. ਦਫਤਰ ਵਿਖੇ ਲੱਡੂ ਵੰਡ ਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ
Publish Date: Thu, 01 Jan 2026 06:41 PM (IST)
Updated Date: Thu, 01 Jan 2026 06:44 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਨਵੇਂ ਸਾਲ ਦੀ ਆਮਦ ਮੌਕੇ ਬੀਡੀਪੀਓ ਦਫਤਰ ਫਗਵਾੜਾ ਦੇ ਸਮੂਹ ਸਟਾਫ ਵੱਲੋਂ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਦੇ ਨਾਲ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਲਖਵਿੰਦਰ ਕਲੇਰ ਨੇ ਦਫਤਰੀ ਸਟਾਫ ਅਤੇ ਪਿੰਡਾਂ ਦੇ ਸਰਪੰਚਾਂ, ਪੰਚਾਂ ਨੂੰ ਨਵੇਂ ਸਾਲ 2026 ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਨਵਾਂ ਸਾਲ ਹਰ ਕਿਸੇ ਲਈ ਖੁਸ਼ੀਆਂ ਭਰਿਆ, ਮੁਰਾਦਾਂ ਪੂਰੀਆਂ ਕਰਨ ਵਾਲਾ ਅਤੇ ਪਿੰਡਾਂ ਦੇ ਤੇਜ ਵਿਕਾਸ ਵਾਲਾ ਹੋਵੇ। ਪੰਚਾਇਤ ਯੂਨੀਅਨ ਫਗਵਾੜਾ ਦੇ ਪ੍ਰਧਾਨ ਨਰਿੰਦਰ ਸਿੰਘ ਸਰਪੰਚ ਮਾਧੋਪੁਰ ਨੇ ਕਿਹਾ ਕਿ ਨਵੇਂ ਸਾਲ ਵਿਚ ਬੀਡੀਪੀਓ ਦਫਤਰ ਫਗਵਾੜਾ ਦੇ ਸਹਿਯੋਗ ਸਦਕਾ ਪਿੰਡਾਂ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸੜਕਾਂ, ਸੀਵਰੇਜ, ਜਲ ਸਪਲਾਈ, ਬਿਜਲੀ ਅਤੇ ਸਕੂਲਾਂ ਦੇ ਉੱਚ ਪੱਧਰੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਮਾਜ ਸੇਵਕ ਜਸਵਿੰਦਰ ਸਿੰਘ ਬੰਗੜ (ਰਿਟਾ. ਪ੍ਰਿੰਸੀਪਲ) ਤੋਂ ਇਲਾਵਾ ਪੰਚਾਇਤ ਯੂਨੀਅਨ ਦੇ ਕੈਸ਼ੀਅਰ ਰਿੰਪਲ ਕੁਮਾਰ ਸਰਪੰਚ ਵਜੀਦੋਵਾਲ ਅਤੇ ਪੰਚਾਇਤ ਸਕੱਤਰ ਮਲਕੀਤ ਚੰਦ ਨੇ ਵੀ ਸਮੂਹ ਹਾਜ਼ਰੀਨ ਨੂੰ ਨਵੇਂ ਸਾਲ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਪੰਚਾਇਤ ਯੂਨੀਅਨ ਫਗਵਾੜਾ ਦੇ ਮੀਤ ਪ੍ਰਧਾਨ ਰਣਜੀਤ ਕਲੇਰ ਸਰਪੰਚ ਨੰਗਲ ਮੱਝਾ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਬੀਬੀ ਪਰਮਜੀਤ ਕੌਰ ਸਰਪੰਚ ਬੇਗਮਪੁਰ, ਸੁਰਿੰਦਰ ਕੁਮਾਰ, ਸੁਦੀਸ਼ ਕੁਮਾਰ ਬੀਡੀਓ, ਅਮਨਦੀਪ ਕੈਲੇ ਜੇਈ, ਰਿਸੋਰਸ ਪਰਸਨ ਸੁਭਾਸ਼ ਸਿੰਘ, ਗੁਰਪਿੰਦਰ ਸਿੰਘ, ਆਸ਼ਾ ਵਰਕਰ ਆਸ਼ਾ ਰਾਣੀ, ਆਂਗਨਬਾੜੀ ਵਰਕਰ ਸੰਤੋਸ਼ ਰਾਣੀ, ਏਪੀਓ ਸੁਰਿੰਦਰ ਪਾਲ ਸਿੰਘ ਬਘਾਣਾ, ਜਸਕਰਨ ਵਰਮਾ ਟੀਏ, ਹੇਮਕਰਨ ਕਲਰਕ, ਅਮਨਦੀਪ ਕੁਮਾਰ ਸਰਪੰਚ ਮੌਲੀ, ਪੰਚਾਇਤ ਮੈਂਬਰ ਊਸ਼ਾ ਰਾਣੀ, ਮਨਜੀਤ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਨਵਜੋਤ ਸਿੰਘ, ਦਲਜੀਤ ਸਿੰਘ ਚਾਹ ਵਾਲਾ, ਠੇਕੇਦਾਰ ਜੋਗੀ ਲਾਲ, ਰਵੀ ਸਾਹਨੀ, ਵਿਜੇ ਨਾਰੰਗਪੁਰ, ਉਮੇਸ਼ ਆਦਿ ਹਾਜ਼ਰ ਸਨ।