ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਪੁਰਬ ਮੌਕੇ ਤਖਤ ਸ੍ਰੀ ਪਟਨਾ ਸਾਹਿਬ (ਬਿਹਾਰ ) ਵਿਖੇ 7 ਦਿਨ ਤੇ ਰਾਤ 24 ਘੰਟੇ ਰੋਜ਼ਾਨਾ ਮੁੱਖ ਲੰਗਰ ਦੀ ਸੇਵਾ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਦਮਦਮਾ ਸਾਹਿਬ ਠੱਟੇ ਵਾਲੇ, ਸੰਤ ਬਾਬਾ ਤਰਲੋਚਨ ਸਿੰਘ ਜੀ, ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਸੇਵਾਦਾਰ ਸੰਤ ਬਾਬਾ ਜਸਪਾਲ ਸਿੰਘ ਨੀਲਾ ਤੇ ਬਾਬਾ ਅਵਤਾਰ ਸਿੰਘ ਨੇ ਕੀਤੀ। ਇਸ ਸਮੇ 300 ਬੀਬੀਆਂ ਤੇ 500 ਤੋਂ ਵੱਧ ਸ਼ਰਧਾਲੂ ਸੇਵਾਦਾਰਾਂ ਵਾਰੋ-ਵਾਰੀ ਲੰਗਰ ’ਚ ਵੱਖ-ਵੱਖ ਸੇਵਾਵਾਂ ਨਿਭਾਈਆਂ। ਇਸ ਸਮੇ ਭਾਈ ਹਰਜੀਤ ਸਿੰਘ ਇਟਾਵਾ (ਕਾਨਪੁਰ), ਜਥੇ. ਹਰਜਿੰਦਰ ਸਿੰਘ ਲਾਡੀ ਤੇ ਭਾਈ ਜਰਨੈਲ ਸਿੰਘ ਵੇਈਂ ਪੂਈ, ਭਾਈ ਗੁਰਦੇਵ ਸਿੰਘ ਵੇਈਂ ਪੂਈ, ਗੁਰਪ੍ਰੀਤ ਸਿੰਘ ਨਿਰਵੈਰ ਖਾਲਸਾ ਆਦਿ ਨੇ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਵੱਡਾ ਸਹਿਯੋਗ ਕੀਤਾ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ, ਜਨਰਲ ਸੈਕਟਰੀ ਇੰਦਰਜੀਤ ਸਿੰਘ, ਲਖਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ, ਹਰਬੰਸ ਸਿੰਘ ਸੈਕਟਰੀ, ਗੋਬਿੰਦ ਸਿੰਘ ਲੌਂਗੋਵਾਲ ਮੈਂਬਰ, ਮਹਿੰਦਰ ਸਿੰਘ ਢਿੱਲੋਂ ਮੈਂਬਰ, ਰਾਜਾ ਸਿੰਘ ਮੈਂਬਰ, ਗੁਰਮੀਤ ਸਿੰਘ ਮੈਂਬਰ, ਹਰਪਾਲ ਸਿੰਘ ਮੈਂਬਰ, ਗੁਰਿੰਦਰ ਸਿੰਘ ਬਾਵਾ ਮੈਂਬਰ ਨੇ ਬਾਬਾ ਜਸਪਾਲ ਸਿੰਘ ਨੀਲਾ ਵੱਲੋਂ ਤਖਤ ਸਾਹਿਬ ਜੀ ਦੇ ਮੁੱਖ ਲੰਗਰ ਦੀ ਹਰ ਸਾਲ ਦੀ ਤਰ੍ਹਾਂ ਦਿਨ-ਰਾਤ ਪੂਰੀ ਨਿਗਰਾਨੀ ਕਰਕੇ ਨਿਭਾਈ ਸੇਵਾ ਲਈ ਧੰਨਵਾਦ ਕੀਤਾ ਤੇ ਸਨਮਾਨ ਕੀਤਾ। ਇਸ ਸਮੇ ਜਥੇ. ਗੁਰਦਿਆਲ ਸਿੰਘ ਠੱਟਾ, ਜਥੇ. ਹਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ, ਪ੍ਰੀਤਮ ਸਿੰਘ ਡੌਲਾ, ਪਰਮਜੀਤ ਸਿੰਘ ਮੋਠਾਂਵਾਲ, ਰਘਬੀਰ ਸਿੰਘ ਬੱਗਾ ਮੋਠਾਂਵਾਲ ਤੇ ਭਾਈ ਜਰਨੈਲ ਸਿੰਘ ਵੇਈਂ ਪੂਈ, ਭਾਈ ਗੁਰਦੇਵ ਸਿੰਘ ਵੇਈਂ ਪੂਈ, ਮਾਸਟਰ ਜਰਨੈਲ ਸਿੰਘ ਕਪੂਰਥਲਾ, ਗੁਰਪ੍ਰੀਤ ਸਿੰਘ ਮੁਖੀ ਨਿਰਵੈਰ ਖਾਲਸਾ ਸੇਵਾ ਸੋਸਾਇਟੀ, ਪਰਮਜੀਤ ਸਿੰਘ ਮੋਠਾਂਵਾਲ, ਰਘਬੀਰ ਸਿੰਘ ਬੱਗਾ, ਹਰਭਜਨ ਸਿੰਘ, ਨਿਰਮਲ ਸਿੰਘ, ਦਿਲਬਾਗ ਸਿੰਘ ਕੰਗਰੋੜ (ਬੰਗਾ), ਬਲਬੀਰ ਸਿੰਘ ਖੱਸਣ, ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ, ਡਾ. ਅਮਨਪ੍ਰੀਤ ਸਿੰਘ, ਅੰਗਰੇਜ਼ ਸਿੰਘ ਤਲਵੰਡੀ ਚੌਧਰੀਆਂ, ਬਾਬਾ ਹਰਭੇਜ ਸਿੰਘ ਕੱਲਾ, ਹਰਭਜਨ ਸਿੰਘ, ਸਰਵਣ ਸਿੰਘ ਧੂੰਦਾ, ਮਹਿੰਦਰ ਸਿੰਘ ਸੱਧੂਵਾਲ, ਬਲਕਾਰ ਸਿੰਘ, ਅੰਗਰੇਜ਼ ਸਿੰਘ ਵੇਈਂ ਪੂਈ, ਬਾਬਾ ਮੱਲ ਸਿੰਘ, ਲਾਡੀ ਧੂੰਦਾ, ਗਿਆਨ ਸਿੰਘ, ਅੰਮ੍ਰਿਤਪਾਲ ਸਿੰਘ, ਲਵਪ੍ਰੀਤ ਸਿੰਘ, ਗੁਰਮੀਤ ਸਿੰਘ ਗੋਪੀ, ਦਲਬੀਰ ਸਿੰਘ, ਸਾਧੂ ਸਿੰਘ ਮੌਜੇਵਾਲ, ਲਵਪ੍ਰੀਤ ਸਿੰਘ ਢਿੱਲੋਂ, ਸੰਦੀਪ ਸਿੰਘ, ਬਲਬੀਰ ਸਿੰਘ, ਭਾਈ ਹਰਜੀਤ ਸਿੰਘ ਲਾਲਪੁਰਾ, ਸਰਬਜੀਤ ਸਿੰਘ ਕੱਲਾ, ਬਾਬਾ ਗੁਰਭੇਜ ਸਿੰਘ ਕੱਲਾ, ਮੰਗਲ ਸਿੰਘ, ਜਥੇ ਸੰਤੋਖ ਸਿੰਘ, ਨੰਬਰਦਾਰ ਬਾਵਾ ਸਿੰਘ, ਹਰਬੰਸ ਸਿੰਘ ਸ਼ੇਰ ਸਿੰਘ, ਦਿਲਬਾਗ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ ਸੇਚਾਂ, ਸੇਵਾ ਸਿੰਘ ਤੇ ਸ਼ਿੰਦਰ ਸਿੰਘ, ਪ੍ਰੀਤਮ ਸਿੰਘ, ਮਹਿੰਦਰ ਸਿੰਘ, ਜਥੇ ਕਸ਼ਮੀਰ ਸਿੰਘ ਫੌਜੀ, ਸੁਰਜੀਤ ਸਿੰਘ ਤਲਵੰਡੀ ਚੌਧਰੀਆਂ, ਬੂਟਾ ਸਿੰਘ, ਚਮਨ ਸਿੰਘ, ਸਤਨਾਮ ਸਿੰਘ ਤਲਵੰਡੀ ਚੌਧਰੀਆਂ, ਹਰਦੇਵ ਸਿੰਘ ਤੋਂ ਇਲਾਵਾ ਸੁਲਤਾਨਪੁਰ ਲੋਧੀ, ਕਪੂਰਥਲਾ, ਲੋਹੀਆਂ, ਸ਼ਾਹਕੋਟ, ਗੋਇੰਦਵਾਲ ਸਾਹਿਬ, ਤਰਨਤਾਰਨ ਸਾਹਿਬ, ਇਟਾਵਾ ਕਾਨਪੁਰ, ਯੂਪੀ, ਦਿੱਲੀ, ਬੰਬਈ, ਅੰਮ੍ਰਿਤਸਰ ਸਾਹਿਬ ਤੇ ਜਲੰਧਰ, ਸੰਗਰੂਰ, ਫਿਰੋਜ਼ਪੁਰ ਆਦਿ ਤੋਂ ਇਲਾਵਾ ਪਟਨਾ ਸਾਹਿਬ ਦੀਆਂ ਸੰਗਤਾਂ ਵੱਲੋਂ ਸ਼ਰਧਾ ਨਾਲ ਸੇਵਾ ਕੀਤੀ ਗਈ।