ਮਹਾਂਸ਼ਿਵਰਾਤਰੀ ਦੇ ਮੌਕੇ ਸ਼ਮਸ਼ਾਨ ਭੂਮੀ 'ਚ ਦਿਸਿਆ ਦੇਵ ਲੋਕ ਦਾ ਨਜ਼ਾਰਾ
ਮਹਾ ਸ਼ਿਵਰਾਤਰੀ ਦੇ ਮੌਕੇ ਸ਼ਮਸ਼ਾਨ ਭੂਮੀ 'ਚ ਦਿਸਿਆ ਦੇਵ ਲੋਕ ਦਾ ਨਜ਼ਾਰਾ
Publish Date: Sun, 15 Feb 2026 09:04 PM (IST)
Updated Date: Sun, 15 Feb 2026 09:06 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਿੰਨਾ ਅਦਭੁੱਤ ਸਵਰਗ ਲੋਕ ਦਾ ਨਜ਼ਾਰਾ ਸੀ ਭੋਲੇ ਸ਼ੰਕਰ ਦੀ ਬਾਰਾਤ ਦਾ, ਜਿਥੇ ਲੋਕ ਰੋਂਦੇ ਜਾਂਦੇ ਵਿਖਾਈ ਦਿੰਦੇ ਹਨ, ਉਥੇ ਬੀਤੀ ਰਾਤ ਮਹਾਂਸ਼ਿਵਰਾਤਰੀ ਦੇ ਪਾਵਨ ਉਤਸਵ ਤੇ ਪਾਵਨ ਨਗਰੀ ਦੇ ਸ਼ਮਸ਼ਾਨ ਘਾਟ ਅਰਥਾਤ ਸ਼ਿਵ ਦੀ ਭੂਮੀ ਚ ਮਹਾਂਸ਼ਿਵਰਾਤਰੀ ਉਤਸਵ ਕਮੇਟੀ ਸ਼ਮਸ਼ਾਨਘਾਟ ਵੱਲੋਂ ਪ੍ਰਮੁੱਖ ਪ੍ਰਦੀਪ ਥਿੰਦ, ਅਮਰਜੀਤ ਸਿੰਘ ਬੰਗਾ, ਵਿਪਨ ਨਰੂਲਾ, ਪ੍ਰਦੀਪ ਗੋਲੂ, ਅਰੁਣ ਕਾਲੀ ਦੀ ਅਗਵਾਈ ਹੇਠ ਪੂਰੇ ਸ਼ਮਸ਼ਾਨਘਾਟ ਨੂੰ ਇਕ ਪੰਜ ਤਾਰਾ ਰਿਜ਼ੋਰਟ ਦੀ ਤਰ੍ਹਾਂ ਸਜਾਇਆ ਹੋਇਆ ਸੀ ਤੇ ਸ਼ਿਵ ਭਗਤ ਭੋਲੇ ਦੀ ਬਾਰਾਤ ਚ ਬਮ-ਬਮ ਭੋਲੇ, ਹਰ ਹਰ ਮਹਾਦੇਵ ਦੇ ਜੈਕਾਰਿਆਂ ਦੀ ਗੂੰਜ ਚ ਨੱਚਦੇ ਗਾਉਂਦੇ ਖੁਸ਼ੀ ਮਨਾਉਂਦੇ ਜਾ ਰਹੇ ਸਨ ਤਾਂ ਆਕਾਸ਼ ਚ ਵੀ ਦੇਵਤਾ ਧਰਤੀ ਤੇ ਭੋਲੇ ਸ਼ੰਕਰ ਦੀ ਬਾਰਾਤ ਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ, ਜੋ ਕਿ ਇਕ ਅਨੋਖੀ ਕਲਪਨਾ ਦਾ ਸੁੰਦਰ ਦ੍ਰਿਸ਼ ਸੀ। ਧਾਰਮਿਕ ਸਮਾਗਮ ਦਾ ਆਰੰਭ ਮਹਾਂਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਕਰਵਾਏ ਹਵਨ ਯੱਗ ਤੋ ਪੂਜਾ ਨਾਲ ਸ਼ੁਰੂ ਹੋਇਆ। ਪੰਡਤ ਅਲੋਕ ਨਾਥ ਤਿਵਾੜੀ ਨੇ ਭਗਤਾਂ ਤੋਂ ਵਿਧੀਪੂਰਵਕ ਪੂਜਾ ਅਰਚਨਾ ਕਰਵਾਈ ਤੇ ਭੋਲੇ ਸ਼ੰਕਰ ਨੂੰ ਭੰਡਾਰੇ ਦਾ ਭੋਗ ਲਾ ਕੇ ਭੰਡਾਰਾ ਸ਼ੁਰੂ ਕਰਵਾਇਆ। ਮੋਗੇ ਤੋਂ ਝਾਕੀਆਂ ਪੇਸ਼ ਕਰਨ ਲਈ ਪੁੱਜੇ ਪ੍ਰਸਿੱਧ ਕਲਾਕਾਰ ਅੰਕੁਸ਼ ਅਰੋੜਾ ਮੋਗੇ ਵਾਲੇ ਵੱਲੋਂ ਸ਼ਿਵ ਭੋਲੇ ਦੀਆਂ ਵੱਖ-ਵੱਖ ਝਾਕੀਆਂ ਤੇ ਸ਼ਿਵ ਨਾਚ ਕਰ ਕੇ ਅਜਿਹੇ ਦ੍ਰਿਸ਼ ਪੇਸ਼ ਕੀਤੇ ਗਏ ਕਿ ਪੂਰਾ ਆਕਾਸ਼ ਭੋਲੇ ਸ਼ੰਕਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਲੰਗਰ ਦੀ ਸੇਵਾ ਬਾਬਾ ਦੇਸ ਰਾਜ ਤੇ ਸਟੇਜ ਸਕੱਤਰ ਦੀ ਭੂਮਿਕਾ ਰਿਮੀ ਸੂਦ ਨੇ ਨਿਭਾਈ। ਇਸ ਸਮੇਂ ਪ੍ਰਦੀਪ ਥਿੰਦ, ਵਿਪਨ ਮੋਗਲਾ, ਸੰਜੀਵ ਮੋਗਲਾ, ਅਮਰਜੀਤ, ਗੋਲੂ ਫਲਾਵਰ ਵਾਲਾ, ਵਿਪਨ ਨਰੂਲਾ, ਵਿਜੇ ਕੁਮਾਰ, ਸੇਵਾਦਾਰ ਅਰੁਣ ਕਾਲੀ, ਵਿੱਕੀ ਧੀਰ, ਰਿਕੀ ਭੋਲਾ, ਆਰਕੇ ਅਰੋੜਾ, ਰਾਜੂ ਉੱਪਲ, ਮੋਹਿਤ ਸਿੰਘ, ਭਗਵੰਤ ਸਿੰਘ, ਸੋਨੂ ਮੁਨੀਮ, ਭਗਤ ਦੇਸ ਰਾਜ, ਸੁਰਿੰਦਰ ਮਦਾਨ, ਬਾਬਾ ਚੱਡਾ, ਸੰਜੇ ਧੀਰ, ਵਿਜੇ ਚੱਢਾ, ਪੱਪੂ ਸ਼ਰਮਾ, ਸੋਨੂ ਨਾਹਰ, ਸਚਿਨ ਸ਼ਰਮਾ, ਨੀਰਜ ਕਾਲਾ ਆਦਿ ਵੱਡੀ ਗਿਣਤੀ ਚ ਭਗਤ ਹਾਜ਼ਰ ਸਨ।