ਪੈਨਸ਼ਨਰਾਂ ਨੇ ਮਨਾਇਆ ਮੰਗ ਦਿਵਸ
ਮੰਗ ਦਿਵਸ ਮਨਾਉਣ ਦੇ ਮੌਕੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ 'ਤੇ ਪੈਨਸ਼ਨਰ ਮੰਗਾਂ ਸੰਬੰਧੀ ਭੇਜਿਆ ਮੰਗ ਪੱਤਰ
Publish Date: Tue, 21 Apr 2026 07:39 PM (IST)
Updated Date: Tue, 21 Apr 2026 07:43 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈੱਡਰੇਸ਼ਨ ਦੀ 22-23 ਫਰਵਰੀ 2026 ਨੂੰ ਕੁਰੂਕਸ਼ੇਤਰ (ਹਰਿਆਣਾ) ਵਿਖੇ ਹੋਈ ਕੌਮੀ ਕਾਨਫਰੰਸ ਦੇ ਸਰਬ ਸੰਮਤੀ ਨਾਲ 21 ਅਪ੍ਰੈਲ 2026 ਨੂੰ ਮੰਗ ਦਿਵਸ ਦੇ ਤੌਰ ਤੇ ਮਨਾਉਂਣ ਦੇ ਕੀਤੇ ਗਏ ਐਲਾਨ ਅਨੁਸਾਰ ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੇ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਅਗਵਾਈ ਵਿਚ 21 ਅਪ੍ਰੈਲ ਨੂੰ ਮੰਗ ਦਿਵਸ ਦੇ ਤੌਰ ਤੇ ਮਨਾਉਂਦੇ ਹੋਏ, ਅਡੀਸ਼ਨਲ ਡਿਪਟੀ ਕਮਿਸ਼ਨਰ ਫ਼ਗਵਾੜਾ ਡਾ. ਸ਼ਿਖਾ ਭਗਤ ਦੀ ਗੈਰ-ਮੌਜੂਦਗੀ ਵਿਚ ਦਫ਼ਤਰ ਸੁਪਰਡੈਂਟ ਸ਼੍ਰੀਮਤੀ ਆਸ਼ਾ ਲਤਾ ਦੇ ਰਾਹੀਂ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੇ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਭੇਜਣ ਸਮੇਂ ਇਕੱਠੇ ਹੋਏ ਜੁਝਾਰੂ ਪੈਨਸ਼ਨਰ ਸਾਥੀਆਂ ਨੂੰ ਮੰਗ ਪੱਤਰ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਸੰਧੂ ਤੇ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਦੱਸਿਆ ਕਿ ਫਾਈਨਾਂਸ ਬਿੱਲ 2025 ਨੂੰ ਰੱਦ ਕਰਨ, ਐੱਨਪੀਐੱਸ ਨੂੰ ਖ਼ਤਮ ਕਰਨ ਤੇ ਪੁਰਾਣੀ ਪੈਨਸ਼ਨ ਨੂੰ ਸਮੂਹ ਮੁਲਾਜ਼ਮਾਂ ’ਤੇ ਲਾਗੂ ਕਰਨ, 31/12/2025 ਤੱਕ ਸੇਵਾ ਮੁਕਤ ਹੋਏ ਪੈਨਸ਼ਨਰਾਂ ਤੇ ਵੀ ਅੱਠਵਾਂ ਪੇ ਕਮਿਸ਼ਨ ਲਾਗੂ ਕਰਨ, ਸਾਰੇ ਰਾਜਾਂ ਵਿਚ ਮੁਲਾਜ਼ਮਾਂ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨਾਲ ਇਕਸਾਰ ਡੀਏ ਲਾਗੂ ਕਰਨ, ਪੈਨਸ਼ਨ ਕਮਿਊਟੇਸ਼ਨ ਦੀ ਕਟੌਤੀ 15 ਸਾਲ ਦੀ ਬਜਾਏ 11 ਸਾਲਾਂ ਵਿਚ ਕਰਨ, ਸਭ ਪ੍ਰਕਾਰ ਦੇ ਯਾਤਰਾ ਵਿਚ ਕਿਰਾਏ ਵਿਚ ਬੰਦ ਕੀਤੀ ਛੋਟ ਬਹਾਲ ਕਰਨ, ਕੈਸ਼ਲੈੱਸ ਹੈਲਥ ਬੀਮਾ ਯੋਜਨਾ ਲਾਗੂ ਕਰਨ, ਪੈਨਸ਼ਨਰ ਦੀ ਉਮਰ 65,70,75,80,85,90,95 ਦੇ ਅਨੁਸਾਰ ਹਰ ਪੱਧਰ ਤੇ ਉਮਰ ਕ੍ਰਮ ਅਨੁਸਾਰ 10,20,30,50,70,90,100 ਪ੍ਰਤੀਸ਼ਤ ਦਾ ਵਾਧਾ ਯਕੀਨੀ ਕਰਨ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ ਤੇ ਕਿਰਤ ਕਾਨੂੰਨਾਂ ਵਿਚ ਸੋਧਾਂ ਕਰਕੇ ਬਣਾਏ ਮਜ਼ਦੂਰਾਂ ਵਿਰੋਧੀ ਚਾਰ ਕਿਰਤ ਕੋਡਾਂ ਨੂੰ ਤੁਰੰਤ ਰੱਦ ਕਰਨ ਆਦਿ ਮੰਗਾਂ ਸਬੰਧੀ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈੱਡਰੇਸ਼ਨ ਦੇ ਆਗੂਆਂ ਨਾਲ਼ ਸੁਖਾਵੇਂ ਮਾਹੌਲ ਵਿਚ ਗੱਲਬਾਤ ਕਰਦੇ ਹੋਏ ਉਪਰੋਕਤ ਮੰਗਾਂ ਦਾ ਨਿਪਟਾਰਾ ਕਰਨ ਲਈ ਡਿਪਟੀ ਕਮਿਸ਼ਨਰਾਂ ਰਾਹੀਂ ਅੱਜ ਪੂਰੇ ਦੇਸ਼ ਭਰ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂ ’ਤੇ ਮੰਗ ਪੱਤਰ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਦੇ ਹੋਏ ਕਿਹਾ ਕਿ 17 ਸਤੰਬਰ 2025 ਨੂੰ ਵੀ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਸੱਦੇ ਤੇ ਦੇਸ਼ ਭਰ ਦੇ ਪੈਨਸ਼ਨਰਾਂ ਨੇ ਜੰਤਰ ਮੰਤਰ ਦਿੱਲੀ ਵਿਖੇ ਇਕ ਦਿਨਾ ਧਰਨਾ ਦੇ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਉਪਰੋਕਤ ਮੰਗ ਪੱਤਰ ਭੇਜਿਆ ਗਿਆ ਸੀ। ਅੱਜ ਦੇ ਮੰਗ ਪੱਤਰ ਭੇਜਣ ਦੇ ਐਕਸ਼ਨ ਦੀ ਕਾਰਵਾਈ ਰਿਪੋਰਟ ਦੀ ਜਾਣਕਾਰੀ ਲਿਖਤੀ ਰੂਪ ਵਿਚ ਪ੍ਰੈੱਸ ਨੂੰ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਨੇ ਦਿੱਤੀ। ਇਸ ਮੌਕੇ ਪ੍ਰਮੋਦ ਕੁਮਾਰ ਜੋਸ਼ੀ, ਤਾਰਾ ਸਿੰਘ ਬੀਕਾ, ਪ੍ਰਿੰਸੀਪਲ ਧਰਮਵੀਰ ਨਾਰੰਗ, ਸਤਪਾਲ ਸਿੰਘ ਖੱਟਕੜ, ਕੇਕੇ ਪਾਂਡੇ, ਰਤਨ ਸਿੰਘ ਗੁਰਾਇਆ, ਰਤਨ ਸਿੰਘ, ਸੋਹਣ ਲਾਲ ਬੰਗਾ, ਰਾਮ ਲੁਭਾਇਆ, ਸ਼ਿਵ ਦਾਸ, ਸਤਪਾਲ ਮਹਿਮੀ, ਸੁਖਦੇਵ ਫ਼ਗਵਾੜਾ, ਪਿਆਰਾ ਰਾਮ ਪਲਾਹੀ, ਕੁਲਵੰਤ ਸਿੰਘ ਭਿੰਡਰ, ਵਿਜੇ ਕੁਮਾਰ ਕਟਾਰੀਆ, ਮਹਿੰਦਰ ਪਾਲ ਮੌਲੀ, ਵਿਨੋਦ ਕੁਮਾਰ ਆਦਿ ਪੈਨਸ਼ਨਰ ਸਾਥੀ ਹਾਜ਼ਰ ਹੋਏ।