ਨੰਬਰਦਾਰ ਸੰਤੋਖ ਸਿੰਘ ਸਿੱਧੂ ਦਾ ਹੋਇਆ ਦਿਹਾਂਤ
ਨੰਬਰਦਾਰ ਸੰਤੋਖ ਸਿੰਘ ਸਿੱਧੂ ਦਾ ਹੋਇਆ ਦਿਹਾਂਤ
Publish Date: Mon, 12 Jan 2026 07:46 PM (IST)
Updated Date: Mon, 12 Jan 2026 07:48 PM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾ ਦੋਨਾਂ : ਅੰਤਰਰਾਸ਼ਟਰੀ ਕਬੱਡੀ ਪਲੇਅਰ ਜਸਜੀਤ ਸਿੰਘ ਜੱਸਾ ਸਿੱਧਵਾਂ ਦੋਨਾਂ ਤੇ ਪ੍ਰਵਾਸੀ ਭਾਰਤੀ ਵੀਰ ਮਨਜਿੰਦਰ ਸਿੰਘ ਸਿੱਧੂ ਦੇ ਪਿਤਾ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਮੱਸਾ ਸਿੰਘ ਸਿੱਧੂ ਦੇ ਵੱਡੇ ਭਰਾ ਨੰਬਰਦਾਰ ਸੰਤੋਖ ਸਿੰਘ ਸਿੱਧੂ ਦਾ ਬੀਤੇ ਦਿਨੀਂ ਸੜਕ ਹਾਦਸਾ ਹੋ ਜਾਣ ਕਾਰਨ ਨਿੱਜੀ ਹਸਪਤਾਲ ਜਲੰਧਰ ਵਿਖੇ ਇਲਾਜ ਦੌਰਾਨ ਦਿਹਾਂਤ ਹੋ ਜਾਣ ਦੀ ਖ਼ਬਰ ਨਾਲ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ। ਨੰਬਰਦਾਰ ਸੰਤੋਖ ਸਿੰਘ ਸਿੱਧੂ ਦਾ ਅੱਜ ਸਿੱਧਵਾਂ ਦੋਨਾਂ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਜਿੱਥੇ ਸਿੱਧੂ ਪਰਿਵਾਰ ਦੇ ਸਕੇ ਸਬੰਧੀ ਮੌਜੂਦ ਸਨ, ਉੱਥੇ ਹੀ ਪਿੰਡ ਸਿੱਧਵਾਂ ਦੋਨਾਂ ਦੇ ਸਰਪੰਚ ਸੁਖਵਿੰਦਰ ਸਿੰਘ ਨੇਕੀ, ਮਾਸਟਰ ਸਰਬਨ ਸਿੰਘ ਸਿੱਧੂ ਸਾਬਕਾ ਪੰਚ, ਮਾਸਟਰ ਵਿਜੈ ਕੁਮਾਰ ਸ਼ਰਮਾ ਪੰਚ, ਸੁਖਪਾਲ ਸਿੰਘ ਪੰਚ, ਰਖਬੀਰ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਲਖਵੀਰ ਸਿੰਘ ਸਿੱਧੂ ਯੂਕੇ, ਬਲਬੀਰ ਸਿੰਘ ਬੱਲੀ, ਬਹਾਦਰ ਸਿੰਘ ਸਿੱਧੂ ਯੂਐੱਸਏ, ਅਸ਼ਵਨੀ ਕੁਮਾਰ ਸੂਦ, ਕੁਲਵੰਤ ਰਾਏ ਭੱਲਾ ਸਾਬਕਾ ਸਰਪੰਚ ਥਿੱਗਲੀ, ਲਭਪ੍ਰੀਤ ਸਿੰਘ ਖਾਲਸਾ, ਜਸਵੀਰ ਸਿੰਘ ਸਿੱਧੂ, ਮਾਸਟਰ ਤਰਸੇਮ ਸਿੰਘ, ਜੈ ਦੁਰਗਾ ਸੇਵਾ ਸੰਮਤੀ ਦੇ ਪ੍ਰਧਾਨ ਸੋਮ ਦੱਤ ਸ਼ਰਮਾ, ਮੀਤ ਪ੍ਰਧਾਨ ਪ੍ਰਵੇਜ਼ ਅਖ਼ਤਰ, ਕ੍ਰਿਪਾਲ ਸਿੰਘ ਮਠਾੜੂ, ਜਸਵਿੰਦਰ ਸਿੰਘ ਪੰਚ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਭੂਰ ਸਿੰਘ ਸਾਬਕਾ ਪੰਚ, ਪ੍ਰੇਮ ਸਿੰਘ ਸਾਬਕਾ ਪੰਚ, ਗੁਰਪ੍ਰੀਤ ਸਿੰਘ ਬੱਬੂ, ਬਾਬਾ ਸੰਦੀਪ ਸਿੰਘ, ਜੋਗਾ ਸਿੰਘ ਸਾਬਕਾ ਪੰਚ, ਗੁਰਦੇਵ ਸਿੰਘ ਸਿੱਧੂ ਕੈਨੇਡਾ, ਸਟੀਵਨ ਸਿੰਘ ਖਾਲਸਾ, ਮੇਜਰ ਸਿੰਘ ਚੌਧਰੀ ਯੂਕੇ, ਅਵਤਾਰ ਸਿੰਘ ਸਿੱਧੂ ਪ੍ਰਧਾਨ, ਅਵਤਾਰ ਸਿੰਘ ਸਿੱਧੂ, ਸ਼ੌਕੀਨ ਸਿੰਘ ਨੰਬਰਦਾਰ, ਰਘਬੀਰ ਪੱਲ੍ਹੀ ਆਦਿ ਮੋਹਤਬਰ ਵਿਅਕਤੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਤੇ ਇਲਾਕੇ ਦੇ ਲੋਕ ਮੌਜੂਦ ਸਨ। ਪਰਿਵਾਰ ਮੁਤਾਬਕ ਸਵ. ਨੰਬਰਦਾਰ ਸੰਤੋਖ ਸਿੰਘ ਸਿੱਧੂ ਨਮਿਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ 20 ਜਨਵਰੀ ਦਿਨ ਮੰਗਲਵਾਰ ਨੂੰ ਗੁਰਦੁਆਰਾ ਗੜਗਾਣਾ ਸਾਹਿਬ ਸਿੱਧਵਾਂ ਦੋਨਾਂ ਵਿਖੇ ਪਾਇਆ ਜਾਵੇਗਾ।